ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ 23 ਸਾਲਾਂ ਦੀ ਜਨਤਕ ਸੇਵਾ ਦੌਰਾਨ, ਜੋ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸ਼ੁਰੂ ਹੋਈ ਅਤੇ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ, ਵੱਖ-ਵੱਖ ਖੇਤਰਾਂ ਵਿੱਚ ਬੇਮਿਸਾਲ ਤਰੱਕੀ ਹੋਈ ਹੈ। ਗੁਜਰਾਤ ਵਿੱਚ, ਮੋਦੀ ਨੇ ਜਯੋਤੀਗ੍ਰਾਮ ਯੋਜਨਾ ਅਤੇ ਵਾਈਬ੍ਰੈਂਟ ਗੁਜਰਾਤ ਸਿਖਰ ਸੰਮੇਲਨ ਵਰਗੀਆਂ ਪਹਿਲਕਦਮੀਆਂ ਰਾਹੀਂ ਬੁਨਿਆਦੀ ਢਾਂਚੇ ਦੇ ਵਿਕਾਸ, ਉਦਯੋਗਿਕ ਵਿਕਾਸ ਅਤੇ ਪੇਂਡੂ ਤਰੱਕੀ ‘ਤੇ ਜ਼ੋਰ ਦਿੱਤਾ ਅਤੇ ਰਾਜ ਨੂੰ ਵਿਕਾਸ ਦੇ ਇੱਕ ਮਾਡਲ ਵਜੋਂ ਸਥਾਪਿਤ ਕੀਤਾ। ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਦੀ ਅਗਵਾਈ ਨੇ ਡਿਜੀਟਲ ਇੰਡੀਆ, ਆਤਮਨਿਰਭਰ ਭਾਰਤ ਅਤੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਵਰਗੇ ਰਾਸ਼ਟਰੀ ਸੁਧਾਰਾਂ ਨੂੰ ਅੱਗੇ ਵਧਾਇਆ ਹੈ, ਜਿਸ ਨਾਲ ਵਿੱਤੀ ਸਮਾਵੇਸ਼, ਆਰਥਿਕ ਸਵੈ-ਨਿਰਭਰਤਾ ਅਤੇ ਤਕਨੀਕੀ ਨਵੀਨਤਾ ਨੂੰ ਹੁਲਾਰਾ ਮਿਲਿਆ ਹੈ।
ਅਸੀਂ, ਮਾਈਗਵ ਦੇ ਸਹਿਯੋਗ ਨਾਲ, ਜੀਵਨ ਦੇ ਸਾਰੇ ਖੇਤਰਾਂ ਦੇ ਭਾਰਤੀ ਨਾਗਰਿਕਾਂ ਨੂੰ ਇਨ੍ਹਾਂ ਪਰਿਵਰਤਨਸ਼ੀਲ ਯਤਨਾਂ ਵਿੱਚ ਹਿੱਸਾ ਲੈਣ ਅਤੇ ਉਨ੍ਹਾਂ ਦੇ ਗਿਆਨ ਦੇ ਪੱਧਰ ਨੂੰ ਵਧਾਉਣ ਲਈ ਸੱਦਾ ਦਿੰਦੇ ਹਾਂ ।
ਪੁਰਸਕਾਰ:
ਮਾਈਗਵ ਵਿਕਾਸ ਸਪਤਾਹ ਕੁਇਜ਼ ਲਈ ਆਪਣਾ ਸਮਰਥਨ ਦੇਣ ਅਤੇ ਪੁਰਸਕਾਰ ਦਾ ਹਿੱਸਾ ਬਣ ਕੇ ਖੁਸ਼ੀ ਮਹਿਸੂਸ ਕਰ ਰਿਹਾ ਹੈ। ਇਨਾਮ ਇਸ ਪ੍ਰਕਾਰ ਹਨ:
· ਸਰਵਉੱਤਮ ਪਹਿਲਾ ਜੇਤੂ: 15,000 ਰੁਪਏ
· ਸਰਵਉੱਤਮ ਦੂਜਾ ਜੇਤੂ: 10,000 ਰੁਪਏ
· ਸਰਵਉੱਤਮ ਤੀਜਾ ਜੇਤੂ: 5,000 ਰੁਪਏ
· ਅਗਲੇ 50 ਜੇਤੂ: ਹਰੇਕ ਨੂੰ 1,000 ਰੁਪਏ
· ਸਾਰਿਆਂ ਲਈ ਭਾਗੀਦਾਰੀ ਸਰਟੀਫਿਕੇਟ।
· ਗੁਜਰਾਤ ਤੋਂ 10 ਜੇਤੂਆਂ ਨੂੰ, ਮਾਣਯੋਗ ਮੁੱਖ ਮੰਤਰੀ ਦੀ ਰਿਹਾਇਸ਼ ਤੇ ਆਉਣ ਲਈ ਸੱਦਾ ਦਿੱਤਾ ਜਾਵੇਗਾ
ਅਸੀਂ ਹਰ ਕਿਸੇ ਨੂੰ ਇਨ੍ਹਾਂ ਦਿਲਚਸਪ ਇਨਾਮਾਂ ਨੂੰ ਜਿੱਤਣ ਦਾ ਮੌਕਾ ਦਿੰਦੇ ਹੋਏ ਭਾਗ ਲੈਣ ਅਤੇ ਆਪਣੇ ਗਿਆਨ ਦੇ ਪੱਧਰ ਵਿੱਚ ਵਾਧਾ ਕਰਨ ਲਈ ਉਤਸ਼ਾਹਤ ਕਰਦੇ ਹਾਂ!
.ਇਹ ਕੁਇਜ਼ ਭਾਰਤ ਦੇ ਸਾਰੇ ਵਸਨੀਕਾਂ ਜਾਂ ਭਾਰਤੀ ਮੂਲ ਦੇ ਲੋਕਾਂ ਲਈ ਖੁੱਲ੍ਹਾ ਹੈ।
2.ਕੁਇਜ਼ ਲਈ ਪਹੁੰਚ ਸਿਰਫ ਮਾਈਗਵ ਪਲੇਟਫਾਰਮ ਰਾਹੀਂ ਹੋਵੇਗੀ ਅਤੇ ਇਸ ਲਈ ਕੋਈ ਹੋਰ ਚੈਨਲ ਨਹੀਂ ਹੋਵੇਗਾ।
3.ਪ੍ਰਸ਼ਨ ਆਟੋਮੈਟਿਕ ਪ੍ਰਕਿਰਿਆ ਰਾਹੀਂ ਪ੍ਰਸ਼ਨ ਬੈਂਕ ਤੋਂ ਬੇਤਰਤੀਬ ਢੰਗ ਨਾਲ ਚੁਣੇ ਜਾਣਗੇ।
4.ਇਸ ਕੁਇਜ਼ ਵਿੱਚ ਹਰੇਕ ਸਵਾਲ ਬਹੁ-ਵਿਕਲਪ ਫਾਰਮੈਟ ਵਿੱਚ ਹੈ ਅਤੇ ਇਸ ਵਿੱਚ ਸਿਰਫ ਇੱਕ ਹੀ ਸਹੀ ਵਿਕਲਪ ਹੈ।
5.ਭਾਗੀਦਾਰਾਂ ਨੂੰ ਸਿਰਫ ਇੱਕ ਵਾਰ ਭਾਗ ਲੈਣ ਦੀ ਆਗਿਆ ਹੈ; ਇੱਕ ਤੋਂ ਵੱਧ ਭਾਗੀਦਾਰੀ ਦੀ ਆਗਿਆ ਨਹੀਂ ਹੈ।
6.ਜਿਵੇਂ ਹੀ ਭਾਗੀਦਾਰ “ਕੁਇਜ਼ ਸ਼ੁਰੂ ਕਰੋ” ਬਟਨ ‘ਤੇ ਕਲਿੱਕ ਕਰਨਗੇ, ਕੁਇਜ਼ ਸ਼ੁਰੂ ਹੋ ਜਾਵੇਗਾ।
7.ਇਹ ਇੱਕ ਸਮਾਂ-ਅਧਾਰਤ ਕੁਇਜ਼ ਹੈ ਜਿਸ ਵਿੱਚ 10 ਸਵਾਲ ਹਨ ਜਿਨ੍ਹਾਂ ਦੇ ਜਵਾਬ 300 ਸਕਿੰਟਾਂ ਵਿੱਚ ਦੇਣ ਦੀ ਲੋੜ ਹੈ।
8.ਕੁਇਜ਼ ਸਮਾਂ-ਬੱਧ ਹੈ; ਜਿੰਨੀ ਜਲਦੀ ਕੋਈ ਭਾਗੀਦਾਰ ਇਸ ਨੂੰ ਪੂਰਾ ਕਰਦਾ ਹੈ, ਉਸਦੇ ਜਿੱਤਣ ਦੀ ਸੰਭਾਵਨਾ ਓਨੀ ਹੀ ਵਧੀਆ ਹੁੰਦੀ ਹੈ।
9.ਕੁਇਜ਼ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੈ।
10.ਕਈ ਭਾਗੀਦਾਰਾਂ ਦੇ ਇੱਕੋ ਜਿਹੇ ਸਹੀ ਜਵਾਬ ਹੋਣ ਦੀ ਸਥਿਤੀ ਵਿੱਚ, ਸਭ ਤੋਂ ਘੱਟ ਸਮੇਂ ਵਾਲੇ ਭਾਗੀਦਾਰ ਨੂੰ ਜੇਤੂ ਐਲਾਨਿਆ ਜਾਵੇਗਾ।
11.ਸਫਲਤਾਪੂਰਵਕ ਸਮਾਪਤੀ ਤੋਂ ਬਾਅਦ, ਭਾਗੀਦਾਰ ਆਪਣੀ ਭਾਗੀਦਾਰੀ ਅਤੇ ਸੰਪੂਰਨਤਾ ਦੀ ਪਛਾਣ ਕਰਦੇ ਹੋਏ ਇੱਕ ਡਿਜੀਟਲ ਭਾਗੀਦਾਰੀ ਸਰਟੀਫਿਕੇਟ ਨੂੰ ਸਵੈ-ਡਾਊਨਲੋਡ ਕਰ ਸਕਦਾ ਹੈ।
12.ਭਾਗੀਦਾਰਾਂ ਨੂੰ ਕੁਇਜ਼ ਵਿੱਚ ਭਾਗ ਲੈਂਦੇ ਸਮੇਂ ਪੇਜ ਨੂੰ ਰਿਫਰੈਸ਼ ਨਹੀਂ ਕਰਨਾ ਚਾਹੀਦਾ ਅਤੇ ਆਪਣੀ ਐਂਟਰੀ ਨੂੰ ਰਜਿਸਟਰ ਕਰਨ ਲਈ ਪੇਜ ਨੂੰ ਸਬਮਿਟ ਕਰਨਾ ਚਾਹੀਦਾ ਹੈ।
13.ਭਾਗੀਦਾਰਾਂ ਨੂੰ ਆਪਣਾ ਨਾਮ, ਈ-ਮੇਲ ਪਤਾ, ਮੋਬਾਈਲ ਨੰਬਰ ਅਤੇ ਸ਼ਹਿਰ ਦਾ ਨਾਮ ਪ੍ਰਦਾਨ ਕਰਨ ਦੀ ਜ਼ਰੂਰਤ ਹੋਵੇਗੀ। ਇਹਨਾਂ ਵੇਰਵਿਆਂ ਨੂੰ ਜਮ੍ਹਾਂ ਕਰਕੇ, ਭਾਗੀਦਾਰ ਕੁਇਜ਼ ਦੀ ਵਰਤੋਂ ਲਈ ਸਹਿਮਤੀ ਦਿੰਦੇ ਹਨ।
14.ਕੁਇਜ਼ ਵਿੱਚ ਭਾਗ ਲੈਣ ਲਈ ਇੱਕੋ ਮੋਬਾਈਲ ਨੰਬਰ ਅਤੇ ਈਮੇਲ ਪਤੇ ਦੀ ਵਰਤੋਂ ਇੱਕ ਤੋਂ ਵੱਧ ਵਾਰ ਨਹੀਂ ਕੀਤੀ ਜਾ ਸਕਦੀ।
15.ਪ੍ਰਬੰਧਕਾਂ ਕੋਲ ਕਿਸੇ ਵੀ ਦੁਰਵਿਵਹਾਰ ਜਾਂ ਅਣਉਚਿਤ ਕੰਮਾਂ ਲਈ ਕਿਸੇ ਵੀ ਉਪਭੋਗਤਾ ਦੀ ਭਾਗੀਦਾਰੀ ਨੂੰ ਅਯੋਗ ਠਹਿਰਾਉਣ ਦਾ ਅਧਿਕਾਰ ਹੈ।
16.ਅਣਕਿਆਸੀਆਂ ਘਟਨਾਵਾਂ ਦੀ ਸਥਿਤੀ ਵਿੱਚ ਪ੍ਰਬੰਧਕਾਂ ਕੋਲ ਕਿਸੇ ਵੀ ਸਮੇਂ ਕੁਇਜ਼ ਨੂੰ ਸੋਧਣ ਜਾਂ ਬੰਦ ਕਰਨ ਦੇ ਸਾਰੇ ਅਧਿਕਾਰ ਰਾਖਵੇਂ ਹਨ। ਇਸ ਵਿੱਚ ਕਿਸੇ ਵੀ ਸ਼ੱਕ ਤੋਂ ਬਚਣ ਲਈ, ਇਹਨਾਂ ਨਿਯਮ ਅਤੇ ਸ਼ਰਤਾਂ ਨੂੰ ਬਦਲਣ ਦੀ ਯੋਗਤਾ ਵੀ ਸ਼ਾਮਲ ਹੈ।
17.ਪ੍ਰਬੰਧਕਾਂ ਦਾ ਕੁਇਜ਼ ਬਾਰੇ ਫੈਸਲਾ ਅੰਤਿਮ ਅਤੇ ਪਾਬੰਧ ਹੋਵੇਗਾ ਅਤੇ ਇਸ ਬਾਰੇ ਕੋਈ ਪੱਤਰ ਵਿਹਾਰ ਨਹੀਂ ਕੀਤਾ ਜਾਵੇਗਾ।
18.ਭਾਗੀਦਾਰਾਂ ਨੂੰ ਸਾਰੇ ਅੱਪਡੇਟ ਲਈ ਸਮੱਗਰੀ ਦੀ ਨਿਯਮਤ ਜਾਂਚ ਕਰਨ ਦੀ ਜ਼ਰੂਰਤ ਹੁੰਦੀ ਹੈ।
19.ਪ੍ਰਬੰਧਕਾਂ ਕੋਲ ਕੁਇਜ਼ ਅਤੇ/ ਜਾਂ ਨਿਯਮ ਅਤੇ ਸ਼ਰਤਾਂ ਦੇ ਸਾਰੇ ਜਾਂ ਕਿਸੇ ਵੀ ਹਿੱਸੇ ਨੂੰ ਰੱਦ ਕਰਨ ਜਾਂ ਸੋਧਣ ਦਾ ਅਧਿਕਾਰ ਰਾਖਵਾਂ ਹੈ। ਹਾਲਾਂਕਿ, ਨਿਯਮ ਅਤੇ ਸ਼ਰਤਾਂ ਵਿੱਚ ਕਿਸੇ ਵੀ ਤਬਦੀਲੀ, ਜਾਂ ਮੁਕਾਬਲੇ ਦੇ ਰੱਦ ਕਰਨ ਨੂੰ ਪਲੇਟਫਾਰਮ ‘ਤੇ ਅੱਪਡੇਟ/ ਪੋਸਟ ਕੀਤਾ ਜਾਵੇਗਾ।
20.ਗੁਜਰਾਤ ਦੇ ਮਾਣਯੋਗ ਮੁੱਖ ਮੰਤਰੀ ਸਰਵਉੱਤਮ 10 ਜੇਤੂਆਂ ਨੂੰ ਪ੍ਰਸ਼ੰਸਾ ਪੱਤਰ ਪ੍ਰਦਾਨ ਕਰ ਕੇ ਸਨਮਾਨਿਤ ਕਰਨਗੇ। ਕਿਰਪਾ ਕਰਕੇ ਨੋਟ ਕਰੋ, ਸਿਰਫ ਉਹ ਵਿਅਕਤੀ ਜੋ ਗੁਜਰਾਤ ਦੇ ਵਸਨੀਕ ਹਨ, ਇਹ ਸਨਮਾਨ ਪ੍ਰਾਪਤ ਕਰਨ ਦੇ ਯੋਗ ਹਨ।