ਸਰਦਾਰ ਵੱਲਭਭਾਈ ਪਟੇਲ, ਜਿਨ੍ਹਾਂ ਨੂੰ ‘ਭਾਰਤ ਦੇ ਲੋਹ ਪੁਰਸ਼‘ ਵਜੋਂ ਜਾਣਿਆ ਜਾਂਦਾ ਹੈ, ਜੋ ਰਿਆਸਤ ਭਾਰਤੀ ਰਾਜਾਂ ਦੇ ਭਾਰਤੀ ਸੰਘ ਵਿੱਚ ਸ਼ਾਂਤੀਪੂਰਨ ਏਕੀਕਰਣ ਅਤੇ ਭਾਰਤ ਦੇ ਰਾਜਨੀਤਿਕ ਏਕੀਕਰਨ ਲਈ ਜ਼ਿੰਮੇਵਾਰ ਸਨ।
ਸਰਦਾਰ ਵੱਲਭਭਾਈ ਪਟੇਲ ਦੇ ਜੀਵਨ, ਆਦਰਸ਼ਾਂ ਅਤੇ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਮਾਈਗਵ ਪਲੇਟਫਾਰਮ ‘ਤੇ ਇੱਕ ਰਾਸ਼ਟਰਵਿਆਪੀ ਕੁਇਜ਼, “ਸਰਦਾਰ ਯੂਨਿਟੀ ਟ੍ਰਿਨਿਟੀ ਕੁਇਜ਼” ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ।
ਕੁਇਜ਼ ਦਾ ਉਦੇਸ਼ ਭਾਰਤ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ ਸਰਦਾਰ ਪਟੇਲ ਨਾਲ ਜੁੜੀਆਂ ਸਮਾਜਿਕ ਕਦਰਾਂ–ਕੀਮਤਾਂ, ਵਿਚਾਰਧਾਰਾਵਾਂ, ਨੈਤਿਕਤਾ ਅਤੇ ਸਦਾਚਾਰ ਨਾਲ ਭਾਰਤ ਦੇ ਨੌਜਵਾਨਾਂ ਅਤੇ ਨਾਗਰਿਕਾਂ ਨੂੰ ਜਾਣੂ ਕਰਵਾਉਣਾ ਹੈ। ਇਹ ਕੁਇਜ਼ ਅੰਗਰੇਜ਼ੀ, ਹਿੰਦੀ ਸਮੇਤ ਕਈ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਹੈ।
ਕੁਇਜ਼ ਦੇ ਸਾਰੇ ਭਾਗੀਦਾਰਾਂ ਨੂੰ ਇੱਕ ਭਾਗੀਦਾਰੀ ਸਰਟੀਫਿਕੇਟ ਮਿਲੇਗਾ ਜੋ ਡਾਊਨਲੋਡ ਕੀਤਾ ਜਾ ਸਕਦਾ ਹੈ, ਅਤੇ ਕੁਇਜ਼ ਦੇ ਜੇਤੂਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਆਓ ਮਿਲ ਕੇ ਸਰਦਾਰ ਵੱਲਭਭਾਈ ਪਟੇਲ ਦੀ ਵਿਚਾਰਧਾਰਾ, ਦ੍ਰਿਸ਼ਟੀਕੋਣ ਅਤੇ ਜੀਵਨ ਦਾ ਜਸ਼ਨ ਮਨਾਈਏ।
ਕੁਇਜ਼ ਨੂੰ 2 ਮੋਡ ਵਿੱਚ ਵੰਡਿਆ ਗਿਆ ਹੈ – ਆਨਲਾਈਨ ਅਤੇ ਆਫਲਾਈਨ ਮੋਡ
ਸਰਦਾਰ ਯੂਨਿਟੀ ਟ੍ਰਿਨਿਟੀ ਕੁਇਜ਼ ਦੇ ਆਨਲਾਈਨ ਮੋਡ ਨੂੰ 3 ਮਾਡਿਊਲਾਂ ਵਿੱਚ ਵੰਡਿਆ ਗਿਆ ਹੈ:
ਮੋਡਿਊਲ 1: ਸਰਦਾਰ ਯੂਨਿਟੀ ਟ੍ਰਿਨਿਟੀ ਕੁਇਜ਼ – ਸਮਰਥ ਭਾਰਤ (31 ਅਕਤੂਬਰ ‘23 ਤੋਂ 30 ਨਵੰਬਰ ‘23 ਤੱਕ)
ਮੋਡਿਊਲ 2: ਸਰਦਾਰ ਯੂਨਿਟੀ ਟ੍ਰਿਨਿਟੀ ਕੁਇਜ਼ – ਸਮਰਿਧ ਭਾਰਤ (1 ਦਸੰਬਰ ‘23 ਤੋਂ 31 ਦਸੰਬਰ ‘23 ਤੱਕ)
ਮੋਡਿਊਲ 3: ਸਰਦਾਰ ਯੂਨਿਟੀ ਟ੍ਰਿਨਿਟੀ ਕੁਇਜ਼ – ਸਵਾਭਿਮਾਨੀ ਭਾਰਤ (1 ਜਨਵਰੀ ’24 ਤੋਂ 31 ਜਨਵਰੀ ’24 ਤੱਕ)
ਦੇਸ਼ ਭਰ ਵਿੱਚ ਉਪਰੋਕਤ ਕੁਇਜ਼ ਮਾਡਿਊਲਾਂ ਵਿੱਚੋਂ ਹਰੇਕ ਵਿੱਚੋਂ 103 ਜੇਤੂਆਂ ਦੀ ਚੋਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਆਫਲਾਈਨ ਮੋਡ 3 (ਤਿੰਨ) ਔਨਲਾਈਨ ਮਾਡਿਊਲਾਂ ਦੀ ਸਮਾਪਤੀ ਤੋਂ ਬਾਅਦ ਸ਼ੁਰੂ ਹੋਵੇਗਾ।
– ਹਰੇਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਚੋਟੀ ਦੇ ਚੁਣੇ ਗਏ ਭਾਗੀਦਾਰ ਆਫਲਾਈਨ ਮੋਡ ਵਿੱਚ ਸ਼ਾਮਲ ਹੋਣਗੇ।
– ਇਹ ਚੁਣੇ ਗਏ ਸਥਾਨ ‘ਤੇ ਇੱਕ ਫਿਜ਼ੀਕਲ ਕੁਇਜ਼ ਮੁਕਾਬਲਾ ਹੋਵੇਗਾ
– ਆਫਲਾਈਨ ਕੁਇਜ਼ ਦੇ ਜੇਤੂਆਂ ਨੂੰ ਵੱਖਰੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ
ਆਫਲਾਈਨ ਮੋਡ ਲਈ ਭਾਗੀਦਾਰਾਂ ਦੀ ਚੋਣ ਹੇਠਾਂ ਦਿੱਤੇ ਮਾਪਦੰਡਾਂ ਦੇ ਆਧਾਰ ‘ਤੇ ਕੀਤੀ ਜਾਵੇਗੀ::
– ਚੁਣੇ ਗਏ ਭਾਗੀਦਾਰਾਂ ਨੂੰ ਆਨਲਾਈਨ ਕੁਇਜ਼ ਦੇ ਸਾਰੇ 3 ਮਾਡਿਊਲਾਂ ਵਿੱਚ ਭਾਗ ਲੈਣਾ ਲਾਜ਼ਮੀ ਹੈ
– ਭਾਗੀਦਾਰਾਂ ਨੂੰ ਆਪਣੀ ਇੱਕੋ ਯੂਜ਼ਰ ਆਈਡੀ ਨਾਲ ਸਾਰੇ 3 ਆਨਲਾਈਨ ਕੁਇਜਾਂ ਵਿੱਚ ਭਾਗ ਲੈਣਾ ਚਾਹੀਦਾ ਹੈ
ਪੁਰਸਕਾਰ:
· ਆਨਲਾਈਨ ਕੁਇਜ਼ ਮੋਡ ਵਿੱਚ ਚੋਟੀ ਦੇ ਸਰਵਉੱਤਮ ਪ੍ਰਦਰਸ਼ਨ ਕਰਨ ਵਾਲੇ ਨੂੰ 5,00,000/- ਰੁਪਏ (ਸਿਰਫ ਪੰਜ ਲੱਖ ਰੁਪਏ) ਦਾ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।
· ਦੂਜੇ ਸਥਾਨ ‘ਤੇ ਆਉਣ ਵਾਲੇ ਨੂੰ 3,00,000/- ਰੁਪਏ (ਸਿਰਫ ਤਿੰਨ ਲੱਖ ਰੁਪਏ) ਦਾ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।
· ਤੀਜੇ ਸਰਵਉੱਤਮ ਪ੍ਰਦਰਸ਼ਨ ਕਰਨ ਵਾਲੇ ਨੂੰ 2,00,000/- ਰੁਪਏ (ਸਿਰਫ ਦੋ ਲੱਖ ਰੁਪਏ) ਦਾ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।
ਅਗਲੇ ਸੌ (100) ਸਰਵਉੱਤਮ ਪ੍ਰਦਰਸ਼ਨ ਕਰਨ ਵਾਲਿਆਂ ਨੂੰ 2,000/- ਰੁਪਏ (ਸਿਰਫ ਦੋ ਹਜ਼ਾਰ ਰੁਪਏ) ਦੇ ਹੌਂਸਲਾ ਅਫਜ਼ਾਈ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।
1. ਇਹ ਕੁਇਜ਼ ਸਰਦਾਰ ਯੂਨਿਟੀ ਟ੍ਰਿਨਿਟੀ ਕੁਇਜ਼ ਦਾ ਹਿੱਸਾ ਹੈ।
2. സർദാർ യൂണിറ്റി ട്രിനിറ്റി ക്വിസ് – സ്വാഭിമാനി ഭാരത് തത്സമയം 1 ജനുവരി ’24 മുതൽ 31 ജനുവരി ’24 വരെ,11:30 pm (IST)
3. ਕੁਇਜ਼ ਵਿੱਚ ਦਾਖਲਾ ਸਾਰੇ ਭਾਰਤੀ ਨਾਗਰਿਕਾਂ ਲਈ ਖੁੱਲ੍ਹਾ ਹੈ।
4. ਇਹ ਇੱਕ ਸਮਾਂਬੱਧ ਕੁਇਜ਼ ਹੈ ਜਿਸ ਵਿੱਚ 200 ਸਕਿੰਟਾਂ ਵਿੱਚ 10 ਪ੍ਰਸ਼ਨਾਂ ਦੇ ਜਵਾਬ ਦਿੱਤੇ ਜਾਣੇ ਹਨ।
5. ਸੀਂ ਕਿਸੇ ਮੁਸ਼ਕਿਲ ਸਵਾਲ ਨੂੰ ਛੱਡ ਸਕਦੇ ਹੋ ਅਤੇ ਬਾਅਦ ਵਿੱਚ ਇਸ ਦਾ ਜਵਾਬ ਦੇ ਸਕਦੇ ਹੋ।
6. ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ।
7. ਇੱਕ ਵਿਅਕਤੀ ਮਾਡਿਊਲ ਦੀਆਂ ਬਾਕੀ ਸਾਰੀਆਂ ਕੁਇਜ਼ਾਂ ਵਿੱਚ ਭਾਗ ਲੈਣ ਦੇ ਯੋਗ ਹੈ।
8. ਕੁਇਜ਼ 12 ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ – ਅੰਗਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ ਅਤੇ ਤੇਲਗੂ
9. ਇੱਕ ਭਾਗੀਦਾਰ ਕਿਸੇ ਵਿਸ਼ੇਸ਼ ਕੁਇਜ਼ ਵਿੱਚ ਸਿਰਫ ਇੱਕ ਵਾਰ ਜਿੱਤਣ ਦੇ ਯੋਗ ਹੋਵੇਗਾ। ਇੱਕੋ ਭਾਗ ਲੈਣ ਦੀਆਂ ਕਈ ਐਂਟਰੀਆਂ ਉਸਨੂੰ ਇੱਕੋ ਕੁਇਜ਼ ਦੌਰਾਨ ਕਈ ਜਿੱਤਾਂ ਲਈ ਯੋਗ ਨਹੀਂ ਬਣਾਉਣਗੀਆਂ।
10. ਤੁਹਾਨੂੰ ਆਪਣਾ ਨਾਮ, ਈਮੇਲ ਪਤਾ, ਟੈਲੀਫੋਨ ਨੰਬਰ ਅਤੇ ਡਾਕ ਪਤਾ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਆਪਣੇ ਸੰਪਰਕ ਵੇਰਵੇ ਜਮ੍ਹਾਂ ਕਰਕੇ, ਤੁਸੀਂ ਕੁਇਜ਼ ਦੇ ਉਦੇਸ਼ ਲਈ ਵਰਤੇ ਜਾ ਰਹੇ ਅਤੇ ਪ੍ਰਚਾਰ ਸਮੱਗਰੀ ਪ੍ਰਾਪਤ ਕਰਨ ਲਈ ਵੀ ਇਹਨਾਂ ਵੇਰਵਿਆਂ ਲਈ ਸਹਿਮਤੀ ਦੇਵੋਂਗੇ।
11. ਐਲਾਨੇ ਗਏ ਜੇਤੂਆਂ ਨੂੰ ਆਪਣੀ ਮਾਈਗਵ ਪ੍ਰੋਫਾਈਲ ‘ਤੇ ਇਨਾਮੀ ਰਾਸ਼ੀ ਦੀ ਵੰਡ ਲਈ ਆਪਣੇ ਬੈਂਕ ਵੇਰਵਿਆਂ ਨੂੰ ਅਪਡੇਟ ਕਰਨ ਦੀ ਲੋੜ ਹੈ। ਇਨਾਮੀ ਰਾਸ਼ੀ ਦੀ ਵੰਡ ਲਈ ਮਾਈਗਵ ਪ੍ਰੋਫਾਈਲ ‘ਤੇ ਉਪਭੋਗਤਾ ਨਾਮ ਬੈਂਕ ਖਾਤੇ ਦੇ ਨਾਮ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ।
12. ਪ੍ਰਸ਼ਨਾਂ ਨੂੰ ਇੱਕ ਸਵੈਚਾਲਿਤ ਪ੍ਰਕਿਰਿਆ ਰਾਹੀਂ ਪ੍ਰਸ਼ਨ ਬੈਂਕ ਤੋਂ ਬੇਤਰਤੀਬੇ ਢੰਗ ਨਾਲ ਚੁਣਿਆ ਜਾਵੇਗਾ।
13. ਜਿਵੇਂ ਹੀ ਭਾਗੀਦਾਰ ਸਟਾਰਟ ਕੁਇਜ਼ ਬਟਨ ‘ਤੇ ਕਲਿੱਕ ਕਰੇਗਾ ਕੁਇਜ਼ ਸ਼ੁਰੂ ਹੋ ਜਾਵੇਗਾ।
14. ਇੱਕ ਵਾਰ ਕੁਇਜ਼ ਜਮ੍ਹਾਂ ਕਰਨ ਤੋਂ ਬਾਅਦ ਐਂਟਰੀ ਵਾਪਸ ਨਹੀਂ ਲਈ ਜਾ ਸਕਦੀ।
15. ਜੇ ਇਹ ਪਤਾ ਲੱਗਦਾ ਹੈ ਕਿ ਭਾਗੀਦਾਰ ਨੇ ਬੇਲੋੜੇ ਵਾਜਬ ਸਮੇਂ ਵਿੱਚ ਕੁਇਜ਼ ਨੂੰ ਪੂਰਾ ਕਰਨ ਲਈ ਅਣਉਚਿਤ ਤਰੀਕਿਆਂ ਦੀ ਵਰਤੋਂ ਕੀਤੀ ਹੈ, ਤਾਂ ਦਾਖਲਾ ਰੱਦ ਹੋ ਸਕਦਾ ਹੈ।
16. ਪ੍ਰਬੰਧਕ ਉਹਨਾਂ ਐਂਟਰੀਆਂ ਵਾਸਤੇ ਕੋਈ ਜ਼ਿੰਮੇਵਾਰੀ ਸਵੀਕਾਰ ਨਹੀਂ ਕਰਨਗੇ ਜੋ ਗੁੰਮ ਹੋ ਗਈਆਂ ਹਨ, ਦੇਰ ਨਾਲ ਜਾਂ ਅਧੂਰੀਆਂ ਹਨ ਜਾਂ ਕੰਪਿਊਟਰ ਗਲਤੀ ਜਾਂ ਪ੍ਰਬੰਧਕ ਦੇ ਵਾਜਬ ਨਿਯੰਤਰਣ ਤੋਂ ਬਾਹਰ ਕਿਸੇ ਹੋਰ ਗਲਤੀ ਕਾਰਨ ਪ੍ਰਸਾਰਿਤ ਨਹੀਂ ਕੀਤੀਆਂ ਗਈਆਂ ਹਨ। ਕਿਰਪਾ ਕਰਕੇ ਨੋਟ ਕਰੋ ਕਿ ਐਂਟਰੀ ਜਮ੍ਹਾਂ ਕਰਨ ਦਾ ਸਬੂਤ ਇਸ ਦੇ ਪ੍ਰਾਪਤ ਹੋਣ ਦਾ ਸਬੂਤ ਨਹੀਂ ਹੈ।
17. ਅਣਕਿਆਸੇ ਹਾਲਾਤਾਂ ਦੀ ਸੂਰਤ ਵਿੱਚ, ਪ੍ਰਬੰਧਕ ਕਿਸੇ ਵੀ ਸਮੇਂ ਕੁਇਜ਼ ਵਿੱਚ ਸੋਧ ਕਰਨ ਜਾਂ ਵਾਪਸ ਲੈਣ ਦਾ ਅਧਿਕਾਰ ਰਾਖਵਾਂ ਰੱਖਦੇ ਹਨ। ਸ਼ੱਕ ਤੋਂ ਬਚਣ ਲਈ ਇਸ ਵਿੱਚ ਇਹਨਾਂ ਨਿਯਮਾਂ ਅਤੇ ਸ਼ਰਤਾਂ ਵਿੱਚ ਸੋਧ ਕਰਨ ਦਾ ਅਧਿਕਾਰ ਸ਼ਾਮਲ ਹੈ।
18. ਭਾਗੀਦਾਰ ਸਮੇਂ–ਸਮੇਂ ‘ਤੇ ਕੁਇਜ਼ ਵਿੱਚ ਭਾਗ ਲੈਣ ਦੇ ਸਾਰੇ ਨਿਯਮਾਂ ਅਤੇ ਅਧਿਨਿਯਮਾਂ ਦੀ ਪਾਲਣਾ ਕਰੇਗਾ।
19. ਪ੍ਰਬੰਧਕ ਕਿਸੇ ਵੀ ਭਾਗੀਦਾਰ ਨੂੰ ਅਯੋਗ ਠਹਿਰਾਉਣ ਜਾਂ ਭਾਗ ਨਾਲ ਲੈਣ ਦੇਣ ਦੇ ਸਾਰੇ ਅਧਿਕਾਰ ਰਾਖਵੇਂ ਰੱਖਦੇ ਹਨ ਜੇ ਉਹ ਕਿਸੇ ਵੀ ਭਾਗੀਦਾਰ ਦੇ ਭਾਗ ਲੈਣ ਜਾਂ ਐਸੋਸੀਏਸ਼ਨ ਨੂੰ ਕੁਇਜ਼ ਜਾਂ ਕੁਇਜ਼ ਦੇ ਪ੍ਰਬੰਧਕਾਂ ਜਾਂ ਭਾਈਵਾਲਾਂ ਲਈ ਨੁਕਸਾਨਦੇਹ ਸਮਝਦੇ ਹਨ। ਜੇ ਪ੍ਰਬੰਧਕਾਂ ਦੁਆਰਾ ਪ੍ਰਾਪਤ ਕੀਤੀ ਜਾਣਕਾਰੀ ਅਯੋਗ, ਅਧੂਰੀ, ਨੁਕਸਾਨੀ ਗਈ, ਝੂਠੀ ਜਾਂ ਗਲਤ ਹੈ ਤਾਂ ਰਜਿਸਟਰੀਆਂ ਰੱਦ ਕਰ ਦਿੱਤੀਆਂ ਜਾਣਗੀਆਂ।
20. ਮਾਈਗਵ ਕਰਮਚਾਰੀ ਅਤੇ ਇਸ ਨਾਲ ਸਬੰਧਤ ਏਜੰਸੀਆਂ ਜਾਂ ਕੁਇਜ਼ ਦੀ ਮੇਜ਼ਬਾਨੀ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੁੜੇ ਕਰਮਚਾਰੀ, ਕੁਇਜ਼ ਵਿੱਚ ਭਾਗ ਲੈਣ ਦੇ ਯੋਗ ਨਹੀਂ ਹਨ। ਇਹ ਅਯੋਗਤਾ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ‘ਤੇ ਵੀ ਲਾਗੂ ਹੁੰਦੀ ਹੈ।
21. ਕੁਇਜ਼ ਬਾਰੇ ਪ੍ਰਬੰਧਕ ਦਾ ਫੈਸਲਾ ਅੰਤਿਮ ਅਤੇ ਲਾਜ਼ਮੀ ਹੋਵੇਗਾ ਅਤੇ ਇਸ ਬਾਰੇ ਕੋਈ ਪੱਤਰ–ਵਿਹਾਰ ਨਹੀਂ ਕੀਤਾ ਜਾਵੇਗਾ।
22. ਕੁਇਜ਼ ਵਿੱਚ ਭਾਗ ਲੈ ਕੇ, ਭਾਗੀਦਾਰ ਉੱਪਰ ਦੱਸੇ ਨਿਯਮਾਂ ਅਤੇ ਸ਼ਰਤਾਂ ਨੂੰ ਸਵੀਕਾਰ ਕਰਦਾ ਹੈ ਅਤੇ ਉਹਨਾਂ ਨਾਲ ਸਹਿਮਤ ਹੁੰਦਾ ਹੈ।
23. ਇਹ ਨਿਯਮ ਅਤੇ ਸ਼ਰਤਾਂ ਭਾਰਤੀ ਨਿਆਂਪਾਲਿਕਾ ਦੇ ਕਾਨੂੰਨ ਦੁਆਰਾ ਨਿਯੰਤਰਿਤ ਕੀਤੀਆਂ ਜਾਣਗੀਆਂ।
24. ਮੁਕਾਬਲੇ/ਇਸ ਦੀਆਂ ਐਂਟਰੀਆਂ/ਜੇਤੂਆਂ/ਵਿਸ਼ੇਸ਼ ਜ਼ਿਕਰਾਂ ਤੋਂ ਪੈਦਾ ਹੋਣ ਵਾਲੀ ਕੋਈ ਵੀ ਕਾਨੂੰਨੀ ਕਾਰਵਾਈ ਸਿਰਫ ਦਿੱਲੀ ਰਾਜ ਦੇ ਸਥਾਨਕ ਅਧਿਕਾਰ ਖੇਤਰ ਦੇ ਅਧੀਨ ਹੋਵੇਗੀ। ਇਸ ਮਕਸਦ ਲਈ ਕੀਤੇ ਗਏ ਖਰਚ ਨੂੰ ਪਾਰਟੀਆਂ ਦੁਆਰਾ ਖੁਦ ਸਹਿਣ ਕੀਤਾ ਜਾਵੇਗਾ।
25. ਜੇ ਅਨੁਵਾਦ ਕੀਤੀ ਸਮੱਗਰੀ ਲਈ ਕਿਸੇ ਸਪੱਸ਼ਟੀਕਰਨ ਦੀ ਲੋੜ ਹੈ, ਤਾਂ ਇਸ ਬਾਰੇ contests@mygov.in ਨੂੰ ਸੂਚਿਤ ਕੀਤਾ ਜਾ ਸਕਦਾ ਹੈ ਅਤੇ ਹਿੰਦੀ/ਅੰਗਰੇਜ਼ੀ ਸਮੱਗਰੀ ਦਾ ਹਵਾਲਾ ਦਿੱਤਾ ਜਾਣਾ ਚਾਹੀਦਾ ਹੈ।
26. ਭਾਗੀਦਾਰਾਂ ਨੂੰ ਅਪਡੇਟ ਲਈ ਵੈੱਬਸਾਈਟ ‘ਤੇ ਨਿਯਮਤ ਤੌਰ ‘ਤੇ ਜਾਂਚ ਕਰਨ ਦੀ ਜ਼ਰੂਰਤ ਹੈ।