ਡਿਜੀਟਲ ਇੰਡੀਆ ਦੇ 10 ਸਾਲਾਂ ਦਾਜਸ਼ਨ ਮਨਾਉਣ ਲਈ, ਨਾਗਰਿਕਾਂ ਨੂੰ ਡਿਜੀਟਲ ਇੰਡੀਆ ਕੁਇਜ਼ – ਪ੍ਰਗਤੀ ਦਾ ਦਹਾਕਾ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।
ਇਸ ਕੁਇਜ਼ ਦਾ ਉਦੇਸ਼ ਡਿਜੀਟਲ ਇੰਡੀਆ ਪ੍ਰੋਗਰਾਮ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ, ਜਿਸ ਨੇ ਦੇਸ਼ ਭਰ ਵਿੱਚ ਸ਼ਾਸਨ ਨੂੰ ਬਦਲਣ, ਡਿਜੀਟਲ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਸੇਵਾ ਪ੍ਰਦਾਨ ਕਰਨ ਨੂੰ ਸੁਚਾਰੂ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਇਹ ਕੁਇਜ਼ ਡਿਜੀਟਲ ਸ਼ਕਤੀਕਰਨ, ਈ–ਗਵਰਨੈਂਸ ਪਹਿਲਕਦਮੀਆਂ, ਜਨਤਕ ਡਿਜੀਟਲ ਸੇਵਾਵਾਂ, ਤਕਨੀਕੀ ਨਵੀਨਤਾਵਾਂ ਅਤੇ ਉੱਭਰ ਰਹੀਆਂ ਟੈਕਨੋਲੋਜੀਆਂ ਵਰਗੇ ਮਹੱਤਵਪੂਰਨ ਪਹਿਲੂਆਂ ‘ਤੇ ਧਿਆਨ ਕੇਂਦਰਿਤ ਕਰੇਗਾ ਜਿਨ੍ਹਾਂ ਨੇ ਡਿਜੀਟਲ ਤੌਰ ‘ਤੇ ਸਮਾਵੇਸ਼ੀ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਮਾਈਗੋਵ ਡਿਜੀਟਲ ਇੰਡੀਆ ਕਵਿਜ਼ ਦੇ ਵਿੱਚ ਭਾਗ ਲੈਣ ਅਤੇ ਮੁੱਖ ਉਪਲੱਬਧੀਆਂ ਤੇ ਪਿਛਲੇ ਦੱਸ ਸਾਲਾਂ ਦੇ ਵਿੱਚ ਡਿਜੀਟਲ ਇੰਡੀਆ ਪਹਿਲ ਦੇ ਅਧੀਨ ਹੋਈ ਪ੍ਰਗਤੀ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਨਾਗਰਿਕਾਂ ਨੂੰ ਸੱਦਾ ਦਿੰਦਾ ਹੈ।
ਪੁਰਸਕਾਰ
1. ਚੋਟੀ ਦੇ 50 ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ ₹ 5,000/- ਹਰੇਕ
2. ਅਗਲੇ 100 ਜੇਤੂਆਂ ਨੂੰ ਇਨਾਮ ਦਿੱਤਾ ਜਾਵੇਗਾ ₹ 2,000/- ਹਰੇਕ
3. ਅਗਲੇ 200 ਜੇਤੂਆਂ ਨੂੰ ਇਨਾਮ ਦਿੱਤਾ ਜਾਵੇਗਾ ₹ 1,000/- ਹਰੇਕ
1. ਇਹ ਕੁਇਜ਼ ਸਾਰੇ ਭਾਰਤੀ ਨਾਗਰਿਕਾਂ ਲਈ ਖੁੱਲ੍ਹਾ ਹੈ।
2. ਜਿਵੇਂ ਹੀ ਭਾਗੀਦਾਰ ‘ਪਲੇ ਕੁਇਜ਼‘ ‘ਤੇ ਕਲਿੱਕ ਕਰੇਗਾ, ਕੁਇਜ਼ ਸ਼ੁਰੂ ਹੋ ਜਾਵੇਗਾ।
3. ਇਹ ਇੱਕ ਸਮਾਂ–ਬੱਧ ਕੁਇਜ਼ ਹੈ ਜਿਸ ਵਿੱਚ 10 ਸਵਾਲਾਂ ਦੇ ਜਵਾਬ 300 ਸਕਿੰਟਾਂ ਵਿੱਚ ਦੇਣੇ ਹਨ। ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ।
4. ਭਾਗੀਦਾਰਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦੀ ਮਾਈਗਵ ਪ੍ਰੋਫਾਈਲ ਹੋਰ ਸੰਚਾਰ ਲਈ ਅੱਪਡੇਟ ਕੀਤੀ ਗਈ ਹੈ। ਇੱਕ ਅਧੂਰੀ ਪ੍ਰੋਫਾਈਲ ਜੇਤੂ ਬਣਨ ਦੇ ਯੋਗ ਨਹੀਂ ਹੋਵੇਗੀ।
5. ਪ੍ਰਤੀ ਉਪਭੋਗਤਾ ਇੱਕ ਭਾਗੀਦਾਰੀ ਅਤੇ ਇੱਕ ਵਾਰ ਜਮ੍ਹਾਂ ਕਰਨ ਤੋਂ ਬਾਅਦ ਵਾਪਸ ਨਹੀਂ ਲਈ ਜਾ ਸਕਦੀ। ਇੱਕ ਭਾਗੀਦਾਰ /ਈਮੇਲ ਆਈਡੀ/ਮੋਬਾਈਲ ਨੰਬਰ ਤੋਂ ਕਈ ਵਾਰੀ ਭਾਗੀਦਾਰੀ ਸਵੀਕਾਰ ਨਹੀਂ ਕੀਤੀ ਜਾਵੇਗੀ।
6. ਕੁਇਜ਼ ਦੀ ਮੇਜ਼ਬਾਨੀ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੁੜੇ ਕਰਮਚਾਰੀ ਕੁਇਜ਼ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਹਨ। ਇਹ ਅਯੋਗਤਾ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਤੇ ਵੀ ਲਾਗੂ ਹੁੰਦੀ ਹੈ।
7. ਵਿਆਪਕ ਭਾਗੀਦਾਰੀ ਅਤੇ ਨਿਰਪੱਖਤਾ ਨੂੰ ਉਤਸ਼ਾਹਤ ਕਰਨ ਲਈ, ਪ੍ਰਤੀ ਪਰਿਵਾਰ ਸਿਰਫ ਇੱਕ ਜੇਤੂ ਹੀ ਪੁਰਸਕਾਰ ਲਈ ਯੋਗ ਹੋਵੇਗਾ।
8. ਜੇਕਰ ਪ੍ਰਬੰਧਕਾਂ ਨੂੰ ਲੱਗਦਾ ਹੈ ਕਿ ਕਿਸੇ ਵੀ ਭਾਗੀਦਾਰ ਦੀ ਭਾਗੀਦਾਰੀ ਜਾਂ ਸੰਗਠਨ ਕੁਇਜ਼ ਲਈ ਨੁਕਸਾਨਦੇਹ ਹੈ, ਤਾਂ ਉਹ ਕਿਸੇ ਵੀ ਭਾਗੀਦਾਰ ਦੀ ਭਾਗੀਦਾਰੀ ਨੂੰ ਅਯੋਗ ਜਾਂ ਅਸਵੀਕਾਰ ਕਰਨ ਦੇ ਸਾਰੇ ਅਧਿਕਾਰ ਰਾਖਵੇਂ ਰੱਖਦੇ ਹਨ। ਜੇਕਰ ਪ੍ਰਾਪਤ ਜਾਣਕਾਰੀ ਪੜ੍ਹਨਯੋਗ ਨਹੀਂ, ਅਧੂਰੀ, ਖਰਾਬ, ਗਲਤ ਜਾਂ ਅਸਪਸ਼ਟ ਹੈ ਤਾਂ ਭਾਗੀਦਾਰੀ ਰੱਦ ਹੋ ਜਾਵੇਗੀ।
9. ਪ੍ਰਬੰਧਕ ਉਹਨਾਂ ਐਂਟਰੀਆਂ ਜੋ ਗੁੰਮ ਹੋ ਗਈਆਂ ਹਨ, ਦੇਰ ਨਾਲ ਮਿਲੀਆਂ ਹਨ ਜਾਂ ਅਧੂਰੀਆਂ ਹਨ ਜਾਂ ਕੰਪਿਊਟਰ ਗਲਤੀ ਜਾਂ ਪ੍ਰਬੰਧਕ ਦੇ ਵਾਜਬ ਨਿਯੰਤਰਣ ਤੋਂ ਬਾਹਰ ਕਿਸੇ ਹੋਰ ਗਲਤੀ ਕਾਰਨ ਪ੍ਰਸਾਰਿਤ ਨਹੀਂ ਹੋਈਆਂ ਲਈ ਕੋਈ ਜ਼ਿੰਮੇਵਾਰੀ ਸਵੀਕਾਰ ਨਹੀਂ ਕਰਨਗੇ। ਕਿਰਪਾ ਕਰਕੇ ਨੋਟ ਕਰੋ ਕਿ ਐਂਟਰੀ ਜਮ੍ਹਾਂ ਕਰਨ ਦਾ ਸਬੂਤ ਉਸ ਦੀ ਰਸੀਦ ਦਾ ਸਬੂਤ ਨਹੀਂ ਹੈ।
10. ਅਣਕਿਆਸੇ ਹਾਲਾਤਾਂ ਦੀ ਸਥਿਤੀ ਵਿੱਚ, ਪ੍ਰਬੰਧਕਾਂ ਕੋਲ ਕਿਸੇ ਵੀ ਸਮੇਂ ਮੁਕਾਬਲੇ ਦੇ ਨਿਯਮਾਂ ਅਤੇ ਸ਼ਰਤਾਂ ਵਿੱਚ ਸੋਧ ਕਰਨ ਜਾਂ ਮੁਕਾਬਲੇ ਨੂੰ ਰੱਦ ਕਰਨ ਦਾ ਅਧਿਕਾਰ ਰਾਖਵਾਂ ਹੈ। ਇਸ ਵਿੱਚ ਕਿਸੇ ਵੀ ਸ਼ੱਕ ਤੋਂ ਬਚਣ ਲਈ, ਇਹਨਾਂ ਨਿਯਮ ਅਤੇ ਸ਼ਰਤਾਂ ਨੂੰ ਬਦਲਣ ਦੀ ਯੋਗਤਾ ਵੀ ਸ਼ਾਮਲ ਹੈ। ਭਾਗੀਦਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਾਰੇ ਅਪਡੇਟਸ ਲਈ ਵੈੱਬਸਾਈਟ ਨੂੰ ਚੈੱਕ ਕਰਦੇ ਰਹਿਣ।
11. ਕੁਇਜ਼ ਬਾਰੇ ਪ੍ਰਬੰਧਕਾਂ ਦਾ ਫੈਸਲਾ ਅੰਤਿਮ ਅਤੇ ਲਾਜ਼ਮੀ ਹੋਵੇਗਾ ਅਤੇ ਇਸ ਸਬੰਧ ਵਿੱਚ ਕੋਈ ਪੱਤਰ–ਵਿਹਾਰ ਨਹੀਂ ਕੀਤਾ ਜਾਵੇਗਾ।
12. ਸਾਰੇ ਵਿਵਾਦ/ਕਾਨੂੰਨੀ ਸ਼ਿਕਾਇਤਾਂ ਸਿਰਫ ਦਿੱਲੀ ਦੇ ਅਧਿਕਾਰ ਖੇਤਰ ਦੇ ਅਧੀਨ ਹਨ। ਇਸ ਉਦੇਸ਼ ਲਈ ਕੀਤੇ ਗਏ ਖਰਚੇ ਪਾਰਟੀਆਂ ਦੁਆਰਾ ਖੁਦ ਸਹਿਣ ਕੀਤੇ ਜਾਣਗੇ।
13. ਕੁਇਜ਼ ਵਿੱਚ ਭਾਗ ਲੈ ਕੇ, ਭਾਗੀਦਾਰ ਕੁਇਜ਼ ਮੁਕਾਬਲੇ ਦੇ ਸਾਰੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨਗੇ, ਜਿਸ ਵਿੱਚ ਕੋਈ ਵੀ ਸੋਧ ਜਾਂ ਹੋਰ ਅੱਪਡੇਟ ਸ਼ਾਮਲ ਹਨ।
14. ਇਸ ਤੋਂ ਬਾਅਦ ਨਿਯਮ ਅਤੇ ਸ਼ਰਤਾਂ ਭਾਰਤੀ ਕਾਨੂੰਨਾਂ ਅਤੇ ਭਾਰਤੀ ਨਿਆਂ ਪ੍ਰਣਾਲੀ ਦੇ ਫੈਸਲਿਆਂ ਦੁਆਰਾ ਨਿਯੰਤਰਿਤ ਕੀਤੀਆਂ ਜਾਣਗੀਆਂ।