GOVERNMENT OF INDIA
Accessibility
Accessibility Tools
Color Adjustment
Text Size
Navigation Adjustment

9 Years: Seva, Sushasan aur Garib Kalyan Mahaquiz 2023 (Punjabi)

Start Date : 30 May 2023, 12:00 am
End Date : 15 Jul 2023, 11:45 pm
Closed
Quiz Closed

About Quiz

ਜਦੋਂ ਕਿ ਅਸੀਂ ਸਰਕਾਰ ਦੇ ਨੌਂ ਸਾਲ ਪੂਰੇ ਹੋਣ ਦੀ ਉਪਲਬਧੀ ਦੇ ਮਹੱਤਵਪੂਰਨ ਮੌਕੇ ਨੂੰ ਮਨਾ ਰਹੇ ਹਾਂ, ਦੁਨੀਆ ਦਾ ਸਭ ਤੋਂ ਵੱਡਾ ਨਾਗਰਿਕ ਸ਼ਮੂਲੀਅਤ ਪਲੇਟਫਾਰਮ, “9 ਸਾਲ: ਸੇਵਾ, ਸੁਸ਼ਾਸਨ, ਅਤੇ ਗਰੀਬ ਕਲਿਆਣ ਮਹਾਕੁਇਜ਼ 2023” ਪੇਸ਼ ਕਰਕੇ ਮਾਣ ਮਹਿਸੂਸ ਕਰ ਰਿਹਾ ਹੈ।

 

ਇਸ ਕੁਇਜ਼ ਦੇ ਵਿਸ਼ੇ ਲੋਕਾਂ ਦੀਆਂ ਉਮੰਗਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀਆਂ ਵੱਖ-ਵੱਖ ਯੋਜਨਾਵਾਂ ਰਾਹੀਂ ਉਨ੍ਹਾਂ ਨੂੰ ਸਮਰੱਥ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਭਾਰਤ ਨੇ ਆਤਮਨਿਰਭਰ ਭਾਰਤ ਪਹਿਲ ਰਾਹੀਂ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਕੀਤੀ ਹੈ ਅਤੇ ਭਾਰਤ ਦੀਆਂ ਨਿਰਮਾਣ ਸਮਰੱਥਾਵਾਂ ਦੀ ਤਾਕਤ ਨੂੰ ਮਜ਼ਬੂਤ ਕੀਤਾ ਹੈ। ਦੇਸ਼ ਨੇ ਸਮਾਜਿਕ, ਆਰਥਿਕ ਅਤੇ ਡਿਜੀਟਲ ਖੇਤਰਾਂ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ, ਜਿਸ ਨਾਲ ਇਸ ਦੇ ਨਾਗਰਿਕਾਂ ਦੇ ਜੀਵਨ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ। ‘ਸਬ ਕਾ ਸਾਥ, ਸਬ ਕਾ ਵਿਕਾਸ, ਸਬ ਕਾ ਪ੍ਰਯਾਸ, ਸਬ ਕਾ ਵਿਸ਼ਵਾਸ’ ਭਾਰਤ ਨੂੰ ਵਿਸ਼ਵ ਨਕਸ਼ੇ ‘ਤੇ ਲਿਆਉਣ ਲਈ ਸਮਾਵੇਸ਼ੀ ਅਤੇ ਪ੍ਰਗਤੀਸ਼ੀਲ ਮੰਤਰ ਹੈ।

 

ਪਿਛਲੇ ਨੌਂ ਸਾਲਾਂ ਵਿੱਚ ਭਾਰਤ ਦੀਆਂ ਸ਼ਾਨਦਾਰ ਪ੍ਰਾਪਤੀਆਂ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ, ਮਾਈਗਵ “9 ਸਾਲ: ਸੇਵਾ, ਸੁਸ਼ਾਸਨ, ਅਤੇ ਗਰੀਬ ਕਲਿਆਣ ਮਹਾਕੁਇਜ਼ 2023″ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਕੁਇਜ਼ ਅੰਗਰੇਜ਼ੀ ਅਤੇ ਹਿੰਦੀ ਸਮੇਤ 12 ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾ ਤਾਂ ਜੋ ਨਾਗਰਿਕਾਂ ਨੂੰ ਸ਼ਾਮਲ ਕੀਤਾ ਜਾ ਸਕੇ ਅਤੇ ਉਹਨਾਂ ਨੂੰ ਕੀਤੀ ਗਈ ਪ੍ਰਗਤੀ ਬਾਰੇ ਸੂਚਿਤ ਕੀਤਾ ਜਾ ਸਕੇ।

 

ਇਸ ਲਈ ਇਸ ਬਾਰੇ ਸੋਚਣਾ ਸ਼ੁਰੂ ਕਰੋ ਅਤੇ ਦਿਲਚਸਪ ਤੋਹਫ਼ੇ ਜਿੱਤੋ!

Terms and Conditions

1.ਕੁਇਜ਼ ਵਿੱਚ ਐਂਟਰੀ ਸਾਰੇ ਭਾਰਤੀ ਨਾਗਰਿਕਾਂ ਲਈ ਖੁੱਲ੍ਹੀ ਹੈ।

2.ਕੁਇਜ਼ ਲਈ ਐਕਸੈਸ ਸਿਰਫ ਮਾਈਗਵ ਪਲੇਟਫਾਰਮ ਰਾਹੀ ਹੀ ਹੋਵੇਗਾ ਅਤੇ ਕੋਈ ਹੋਰ ਚੈਨਲ ਰਾਹੀ ਨਹੀਂ।

3.ਜਿਵੇਂ ਹੀ ਭਾਗੀਦਾਰ “ਸਟਾਰਟ ਕੁਇਜ਼” ਵਿਕਲਪ ‘ਤੇ ਕਲਿੱਕ ਕਰਦਾ ਹੈ, ਕੁਇਜ਼ ਸ਼ੁਰੂ ਹੋ ਜਾਵੇਗਾ।

4.ਇਹ ਇੱਕ ਸਮਾਂ-ਅਧਾਰਿਤ ਕੁਇਜ਼ ਹੈ ਜਿਸ ਵਿੱਚ 09 ਪ੍ਰਸ਼ਨ ਹਨ, ਜਿਹਨਾਂ ਉੱਤਰ 250 ਸਕਿੰਟਾਂ ਵਿੱਚ ਦਿੱਤੇ ਜਾਣ ਦੀ ਲੋੜ ਹੈ।

5.ਪ੍ਰਸ਼ਨ ਆਟੋਮੈਟਿਕ ਪ੍ਰਕਿਰਿਆ ਰਾਹੀਂ ਪ੍ਰਸ਼ਨ ਬੈਂਕ ਤੋਂ ਬੇਤਰਤੀਬ ਢੰਗ ਨਾਲ ਚੁਣੇ ਜਾਣਗੇ।

6.ਕੁਇਜ਼ ਵਿੱਚ ਹਰੇਕ ਸਵਾਲ ਮਲਟੀਪਲ-ਚੁਆਇਸ ਫਾਰਮੈਟ ਵਿੱਚ ਹੁੰਦਾ ਹੈ ਅਤੇ ਇਸ ਵਿੱਚ ਕੇਵਲ ਇੱਕ ਹੀ ਸਹੀ ਵਿਕਲਪ ਹੁੰਦਾ ਹੈ। 

7.ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ। ਪ੍ਰਤੀਭਾਗੀਆਂ ਨੂੰ ਸਾਰੇ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਲੋੜ ਹੋਵੇਗੀ।

8.ਕੁਇਜ਼ ਵਿੱਚ ਐਟਰੀ ਹੋਣ ਨਾਲ, ਭਾਗੀਦਾਰ ਸਵੀਕਾਰ ਕਰਦਾ ਹੈ ਅਤੇ ਜ਼ਿਕਰ ਕੀਤੇ ਨਿਯਮਾਂ ਅਤੇ ਸ਼ਰਤਾਂ ਦੇ ਨਾਲ ਪਾਬੰਦ ਹੋਣ ਲਈ ਸਹਿਮਤ ਹੁੰਦਾ ਹੈ।

9.ਇਕ ਵਿਅਕਤੀ ਸਿਰਫ ਇਕ ਵਾਰ ਹਿੱਸਾ ਲੈ ਸਕਦਾ ਹੈ। ਇੱਕੋ ਭਾਗੀਦਾਰ ਦੀਆਂ ਕਈ ਐਂਟਰੀਆਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ।

10.ਤੁਹਾਨੂੰ ਆਪਣਾ ਨਾਮ, ਈਮੇਲ ਪਤਾ, ਟੈਲੀਫੋਨ ਨੰਬਰ ਅਤੇ ਡਾਕ ਪਤਾ ਪ੍ਰਦਾਨ ਕਰਾਉਣ ਦੀ ਲੋੜ ਪਵੇਗੀ। ਆਪਣੇ ਸੰਪਰਕ ਵੇਰਵੇ ਜਮ੍ਹਾਂ ਕਰਕੇ, ਤੁਸੀਂ ਇਹ ਗੱਲ ਦੀ ਸਹਿਮਤੀ ਦੇਵੋਗੇ ਕਿ ਇਹਨਾਂ ਵੇਰਵਿਆਂ ਦਾ ਉਪਯੋਗ ਕੁਇਜ਼ ਲਈ ਅਤੇ ਪ੍ਰਚਾਰ ਸਬੰਧੀ ਸਮੱਗਰੀ ਪ੍ਰਾਪਤ ਕਰਨ ਲਈ ਕੀਤਾ ਜਾਵੇਗਾ।

11.ਸਫਲਤਾਪੂਰਵਕ ਸਮਾਪਤੀ ਤੋਂ ਬਾਅਦ, ਭਾਗੀਦਾਰ ਆਪਣੀ ਭਾਗੀਦਾਰੀ ਅਤੇ ਸੰਪੂਰਨਤਾ ਦੀ ਪਛਾਣ ਕਰਦੇ ਹੋਏ ਇੱਕ ਡਿਜੀਟਲ ਭਾਗੀਦਾਰੀ ਸਰਟੀਫਿਕੇਟ ਨੂੰ ਸਵੈ-ਡਾਊਨਲੋਡ ਕਰ ਸਕਦਾ ਹੈ।

12.ਚੋਟੀ ਦੇ 2000 ਪ੍ਰਤੀਭਾਗੀਆਂ ਨੂੰ ਜੇਤੂਆਂ ਵਜੋਂ ਚੁਣਿਆ ਜਾਵੇਗਾ ਅਤੇ ਹਰੇਕ 1,000 ਰੁਪਏ ਦੀ ਪੁਰਸਕਾਰ ਦੇ ਯੋਗ ਹੋਣਗੇ।

13.ਘੋਸ਼ਿਤ ਕੀਤੇ ਗਏ ਜੇਤੂਆਂ ਨੂੰ ਆਪਣੀ ਮਾਈਗਵ ਪ੍ਰੋਫਾਈਲ ‘ਤੇ ਇਨਾਮੀ ਰਕਮ ਦੀ ਵੰਡ ਲਈ ਆਪਣੇ ਬੈਂਕ ਵੇਰਵਿਆਂ ਨੂੰ ਅਪਡੇਟ ਕਰਨ ਦੀ ਲੋੜ ਹੋਵੇਗੀ। ਮਾਈਗਵ ਪ੍ਰੋਫਾਈਲ ‘ਤੇ ਯੂਜ਼ਰਨੇਮ ਇਨਾਮੀ ਰਾਸ਼ੀ ਦੀ ਵੰਡ ਲਈ ਬੈਂਕ ਖਾਤੇ ‘ਤੇ ਨਾਮ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ।

14.ਅਣਕਿਆਸੀਆਂ ਘਟਨਾਵਾਂ ਦੀ ਸਥਿਤੀ ਵਿੱਚ ਮਾਈਗਵ ਕੋਲ ਕਿਸੇ ਵੀ ਸਮੇਂ ਕੁਇਜ਼ ਨੂੰ ਸੋਧਣ ਜਾਂ ਬੰਦ ਕਰਨ ਦੇ ਸਾਰੇ ਅਧਿਕਾਰ ਹਨ। ਇਸ ਵਿੱਚ ਕਿਸੇ ਵੀ ਸ਼ੱਕ ਤੋਂ ਬਚਣ ਲਈ, ਇਹਨਾਂ ਨਿਯਮ ਅਤੇ ਸ਼ਰਤਾਂ ਨੂੰ ਬਦਲਣ ਦੀ ਯੋਗਤਾ ਵੀ ਸ਼ਾਮਲ ਹੈ। 

15.ਮਾਈਗਵ ਕੋਲ ਕਿਸੇ ਵੀ ਭਾਗੀਦਾਰ ਨੂੰ ਅਯੋਗ ਠਹਿਰਾਉਣ ਦਾ ਅਧਿਕਾਰ ਹੈ ਜੇਕਰ ਉਹ ਮੰਨਦੇ ਹਨ ਕਿ ਉਹਨਾਂ ਦੀ ਭਾਗੀਦਾਰੀ ਕੁਇਜ਼, ਮਾਈਗਵ, ਜਾਂ ਸਬੰਧਿਤ ਭਾਈਵਾਲਾਂ ਨੂੰ ਨੁਕਸਾਨਦੇਹ ਤਰੀਕੇ ਨਾਲ ਪ੍ਰਭਾਵਿਤ ਕਰ ਸਕਦੀ ਹੈ।  ਜੇਕਰ ਮਾਈਗਵ ਦੁਆਰਾ ਪ੍ਰਾਪਤ ਕੀਤੀ ਜਾਣਕਾਰੀ ਗੈਰ-ਵਾਜਬ, ਅਧੂਰੀ ਹੈ, ਤਾਂ ਰਜਿਸਟਰੇਸ਼ਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ, ਮਾਈ     ਗਵ ਦੇ ਕਰਮਚਾਰੀਆਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇਸ ਕੁਇਜ਼ ਵਿੱਚ ਭਾਗ ਲੈਣ ਤੋਂ ਰੋਕ ਦਿੱਤਾ ਜਾਂਦਾ ਹੈ।

16.ਮਾਈਗਵ ਦਾ ਕੁਇਜ਼ ਬਾਰੇ ਫੈਸਲਾ ਅੰਤਿਮ ਅਤੇ ਪਾਬੰਧ ਹੋਵੇਗਾ ਅਤੇ ਇਸ ਬਾਰੇ ਕੋਈ ਪੱਤਰ ਵਿਹਾਰ ਨਹੀਂ ਕੀਤਾ ਜਾਵੇਗਾ।

17.ਪ੍ਰਤੀਭਾਗੀਆਂ ਨੂੰ ਸਾਰੇ ਅਪਡੇਟਾਂ ਲਈ ਸਮੱਗਰੀ ਦੀ ਨਿਯਮਤ ਜਾਂਚ ਕਰਨ ਦੀ ਜ਼ਰੂਰਤ ਹੁੰਦੀ ਹੈ।