GOVERNMENT OF INDIA

ਮਨ ਕੀ ਬਾਤ @100 – ਕੁਇਜ਼/ ਵੇਰਵਾ

Start Date : 3 Apr 2023, 6:00 pm
End Date : 25 Apr 2023, 11:45 pm
Closed
Quiz Closed

About Quiz

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੇ ਰੇਡੀਓ ਦੇ ਮਾਧਿਅਮ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ।

ਜਨਤਕ ਭਾਗੀਦਾਰੀ ਦੇ ਆਲੇ-ਦੁਆਲੇ ਕਲਪਨਾ ਅਤੇ ਲਾਗੂ ਕੀਤੀ ਗਈ ‘ਮਨ ਕੀ ਬਾਤ’ ਨੇ ਦੇਸ਼ ਭਰ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਛੂਹਿਆ ਹੈ ਅਤੇ ਇਹ ਅਪ੍ਰੈਲ 2023 ਵਿੱਚ ਆਪਣਾ 100ਵਾਂ ਐਡੀਸ਼ਨ ਪੂਰਾ ਕਰੇਗਾ।

‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਦੇ ਮੌਕੇ ‘ਤੇ ਪ੍ਰਸਾਰ ਭਾਰਤੀ (ਸੂਚਨਾ ਅਤੇ ਪ੍ਰਸਾਰਣ ਮੰਤਰਾਲਾ) ਮਾਈਗਵ ਭਾਰਤ ਦੇ ਨਾਲ ਮਿਲ ਕੇ ਇਸ ਕੁਇਜ਼ ਮੁਕਾਬਲੇ ਦਾ ਆਯੋਜਨ ਕਰ ਰਹੇ ਹਨ।

ਹਿੱਸਾ ਲਓ, ਪ੍ਰੇਰਨਾ ਸਾਂਝੀ ਕਰੋ, ਜਿੱਤੋ! 

ਪੁਰਸਕਾਰ: ਚੋਟੀ ਦੇ 25 ਹਰੇਕ ਜੇਤੂਆਂ ਨੂੰ ਰੁ. 4000/- ਦਾ ਇਨਾਮ ਦਿੱਤਾ ਜਾਵੇਗਾ।

ਹਿੱਸਾ ਲੈਣ ਦੀ ਆਖਰੀ ਮਿਤੀ 25 ਅਪ੍ਰੈਲ 2023 ਹੈ

Terms and Conditions

1. ਕੁਇਜ਼ ਨੂੰ ਅੰਗਰੇਜ਼ੀ ਅਤੇ ਹਿੰਦੀ ਦੋਵਾਂ ਵਿੱਚ ਖੇਡਿਆ ਜਾ ਸਕਦਾ ਹੈ।

 2.ਭਾਗੀਦਾਰਾਂ ਨੂੰ ਕੇਵਲ ਇੱਕ ਵਾਰ ਖੇਡਣ ਦੀ ਆਗਿਆ ਹੈ; ਇੱਕ ਤੋਂ ਵਧੇਰੇ ਵਾਰ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੈ। 

3.ਜਿਵੇਂ ਹੀ ਭਾਗੀਦਾਰ “ਸਟਾਰਟ ਕੁਇਜ਼” ਬਟਨ ‘ਤੇ ਕਲਿੱਕ ਕਰੇਗਾ ਤਾਂ ਕੁਇਜ਼ ਸ਼ੁਰੂ ਹੋ ਜਾਵੇਗਾ।

4.ਭਾਗੀਦਾਰਾਂ ਨੂੰ ਇੱਕ ਮੁਸ਼ਕਿਲ ਸਵਾਲ ਨੂੰ ਛੱਡਣ ਅਤੇ ਬਾਅਦ ਵਿੱਚ ਇਸ ਨੂੰ ਦੁਬਾਰਾ ਖੇਡਣ ਦਾ ਵਿਕਲਪ ਹੁੰਦਾ ਹੈ।

5. ਕੁਇਜ਼ ਦੀ ਅਧਿਕਤਮ ਮਿਆਦ 150 ਸਕਿੰਟ ਹੈ। 

6. ਕਵਿੱਜ਼ ਸਮਾਂਬੱਧ ਹੈ, ਅਤੇ ਜਿੰਨੀ ਜਲਦੀ ਕੋਈ ਭਾਗੀਦਾਰ ਇਸਨੂੰ ਸਮਾਪਤ ਕਰਦਾ ਹੈ, ਉਸਦੇ ਜਿੱਤਣ ਦੀ ਸੰਭਾਵਨਾਵਾਂ ਉਨੀ ਹੀ ਜਿਆਦਾ ਹੁੰਦੀ ਹੈ ।

7. ਕੁਇਜ਼ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ।

8. ਇੱਕ ਤੋਂ ਵੱਧ ਹਿੱਸਾ ਵਾਲਿਆਂ ਦੇ ਇੱਕੋ ਜਿਹੇ ਸਹੀ ਉੱਤਰ ਹੋਣ ਦੀ ਸਥਿਤੀ ਵਿੱਚ, ਸਭ ਤੋਂ ਘੱਟ ਸਮੇਂ ਵਾਲੇ ਭਾਗੀਦਾਰ ਨੂੰ ਜੇਤੂ ਘੋਸ਼ਿਤ ਕੀਤਾ ਜਾਵੇਗਾ।

9. ਭਾਗੀਦਾਰਾਂ ਨੂੰ ਕੁਇਜ਼ ਖੇਡਦੇ ਸਮੇਂ ਪੇਜ ਨੂੰ ਰਿਫ੍ਰੈਸ਼ ਨਹੀਂ ਕਰਨਾ ਚਾਹੀਦਾ ਅਤੇ ਆਪਣੀ ਐਂਟਰੀ ਰਜਿਸਟਰ ਕਰਨ ਲਈ ਪੇਜ ਨੂੰ ਜਮ੍ਹਾ ਕਰਨਾ ਚਾਹੀਦਾ ਹੈ।

10. ਭਾਰਤ ਦੇ ਸਾਰੇ ਨਾਗਰਿਕਾਂ ਜਾਂ ਭਾਰਤੀ ਮੂਲ ਦੇ ਲੋਕਾਂ ਲਈ ਕੁਇਜ਼ ਖੁੱਲ੍ਹਾ ਹੈ।

11. ਭਾਗੀਦਾਰਾਂ ਨੂੰ ਆਪਣਾ ਨਾਮ, ਈ-ਮੇਲ ਪਤਾ, ਮੋਬਾਈਲ ਨੰਬਰ ਅਤੇ ਸ਼ਹਿਰ ਦੇ ਵੇਰਵੇ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਇਹਨਾਂ ਵੇਰਵਿਆਂ ਨੂੰ ਜਮ੍ਹਾਂ ਕਰਕੇ, ਭਾਗੀਦਾਰ ਕੁਇਜ਼ ਦੇ ਉਦੇਸ਼ ਲਈ ਉਹਨਾਂ ਦੀ ਵਰਤੋਂ ਲਈ ਸਹਿਮਤੀ ਦਿੰਦੇ ਹਨ।

12. ਕੁਇਜ਼ ਵਿੱਚ ਭਾਗ ਲੈਣ ਲਈ ਇੱਕ ਮੋਬਾਈਲ ਨੰਬਰ ਅਤੇ ਈਮੇਲ ਪਤੇ ਨੂੰ ਇੱਕ ਤੋਂ ਵੱਧ ਵਾਰ ਨਹੀਂ ਵਰਤਿਆ ਜਾ ਸਕਦਾ।

13. ਮਾਈਗਵ ਕੋਲ ਕਿਸੇ ਵੀ ਦੁਰਵਿਹਾਰ ਜਾਂ ਅਣਉਚਿਤਤਾਵਾਂ ਲਈ ਕਿਸੇ ਵੀ ਉਪਭੋਗਤਾ ਦੀ ਭਾਗੀਦਾਰੀ ਨੂੰ ਅਯੋਗ ਠਹਿਰਾਉਣ ਦਾ ਅਧਿਕਾਰ ਹੈ।

14. ਮਾਈਗਵ ਕੋਲ ਕੁਇਜ਼ ਦੇ ਸਾਰੇ ਜਾਂ ਕਿਸੇ ਵੀ ਹਿੱਸੇ ਅਤੇ/ਜਾਂ ਨਿਯਮ ਅਤੇ ਸ਼ਰਤਾਂ/ਤਕਨੀਕੀ ਮਾਪਦੰਡਾਂ/ਮੁਲਾਂਕਣ ਮਾਪਦੰਡਾਂ ਨੂੰ ਰੱਦ ਕਰਨ ਜਾਂ ਸੋਧਣ ਦਾ ਅਧਿਕਾਰ ਰਾਖਵਾਂ ਹੈ। ਹਾਲਾਂਕਿ, ਨਿਯਮ ਅਤੇ ਸ਼ਰਤਾਂ/ਤਕਨੀਕੀ ਮਾਪਦੰਡਾਂ/ਮੁਲਾਂਕਣ ਮਾਪਦੰਡ, ਜਾਂ ਮੁਕਾਬਲੇ ਨੂੰ ਰੱਦ ਕਰਨ ਵਿੱਚ ਕੋਈ ਵੀ ਬਦਲਾਅ ਹੋਣ ਤੇ ਇਸਨੂੰ ਪਲੇਟਫਾਰਮ ‘ਤੇ ਅੱਪਡੇਟ/ਪੋਸਟ ਕੀਤਾ ਜਾਵੇਗਾ।