GOVERNMENT OF INDIA

ਪ੍ਰਧਾਨ ਮੰਤਰੀ ਆਵਾਸ ਯੋਜਨਾ ਬਾਰੇ ਕੁਇਜ਼ (Chandigarh, Punjabi)

Start Date : 13 May 2022, 5:00 pm
End Date : 29 May 2022, 11:30 pm
Closed View Result
Quiz Closed

About Quiz

ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ਦੇ ਵਿਸ਼ੇ ਤਹਿਤ ਸਬਕਾ ਵਿਕਾਸ ਮਹਾਕੁਇਜ਼ ਲੜੀ ਵਿੱਚ ਦੂਸਰਾ ਕੁਇਜ਼ ਪੇਸ਼ ਕਰਦੇ ਹਾਂ

MyGov ਭਾਰਤ ਨੇ ਨਾਗਰਿਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਇੱਕ ਅਗਾਂਹਵਧੂ ਯਤਨ ਦੇ ਹਿੱਸੇ ਵਜੋਂ ਸਬਕਾ ਵਿਕਾਸ ਮਹਾਕੁਇਜ਼ ਲੜੀ ਸ਼ੁਰੂ ਕੀਤੀ ਹੈ। ਕੁਇਜ਼ ਦਾ ਉਦੇਸ਼ ਭਾਗੀਦਾਰਾਂ ਨੂੰ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਪਹਿਲਕਦਮੀਆਂ, ਅਤੇ ਉਹਨਾਂ ਦਾ ਲਾਭ ਲੈਣ ਬਾਰੇ ਜਾਣਕਾਰੀ ਦੇਣਾ ਹੈ।

ਇਸ ਸੰਦਰਭ ਵਿੱਚ, MyGov ਤੁਹਾਨੂੰ ਸਾਰਿਆਂ ਨੂੰ ਭਾਗ ਲੈਣ ਅਤੇ ਨਿਊ ਇੰਡੀਆ ਬਾਰੇ ਆਪਣੇ ਗਿਆਨ ਦੀ ਪਰਖ ਕਰਨ ਦਾ ਸੱਦਾ ਦਿੰਦੀ ਹੈ। ਇਸ ਲੜੀ ਦੀ ਦੂਜੀ ਕੁਇਜ਼ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ‘ਤੇ ਅਧਾਰਿਤ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ਬਾਰੇ

ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਿਊ ਇੰਡੀਆ ਦੇ ਤਹਿਤ ਹਰ ਭਾਰਤੀ ਦੇ ਸਿਰ ਤੇ ਪੱਕੀ ਛੱਤ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ। ਇਸ ਅਨੁਸਾਰ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇਸ਼ ਦੇ ਗਰੀਬ ਅਤੇ ਹਾਸ਼ੀਏ ਤੇ ਪਏ ਲੋਕਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਇਹ ਮਿਸ਼ਨ ਦੋ ਵੱਖ-ਵੱਖ ਯੋਜਨਾਵਾਂ ਤਹਿਤ- ਸ਼ਹਿਰੀ ਖੇਤਰਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਰਬਨ (PMAY-U) ਅਤੇ ਪੇਂਡੂ ਖੇਤਰਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ (PMAY-G) ਰਾਹੀਂ ਚਲਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ – ਗ੍ਰਾਮੀਣ

ਇਸ ਦਾ ਟੀਚਾ 2024 ਤੱਕ ਕੱਚੇ ਅਤੇ ਖਸਤਾ ਹਾਲ ਘਰਾਂ ਵਿੱਚ ਰਹਿ ਰਹੇ 2.95 ਕਰੋੜ ਪੇਂਡੂ ਬੇਘਰ ਪਰਿਵਾਰਾਂ ਨੂੰ ਬੁਨਿਆਦੀ ਸਹੂਲਤਾਂ ਵਾਲਾ ਪੱਕਾ ਘਰ ਮੁਹੱਈਆ ਕਰਵਾਉਣਾ ਹੈ। ਇਸ ਯੋਜਨਾ ਦੇ ਤਹਿਤ, ਲੋਕਾਂ ਨੂੰ ਉਨ੍ਹਾਂ ਦੇ ਘਰ ਬਣਾਉਣ ਲਈ ਨਕਦ ਸਹਾਇਤਾ ਮੁਹੱਈਆ ਕੀਤੀ ਜਾਂਦੀ ਹੈ।

ਮੈਦਾਨੀ ਖੇਤਰਾਂ ਵਿੱਚ 1.2 ਲੱਖ ਰੁਪਏ ਦਿੱਤੇ ਗਏ ਹਨ; ਅਤੇ 1.3 ਲੱਖ ਰੁਪਏ ਪਹਾੜੀ ਰਾਜਾਂ, ਜਟਿਲ ਖੇਤਰਾਂ ਅਤੇ IAP ਜ਼ਿਲ੍ਹਿਆਂ (ਚੁਣੇ ਗਏ ਕਬਾਇਲੀ ਅਤੇ ਪੱਛੜੇ ਜ਼ਿਲ੍ਹਿਆਂ ਲਈ ਏਕੀਕ੍ਰਿਤ ਕਾਰਜ ਯੋਜਨਾ) ਵਿੱਚ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਸਵੱਛ ਭਾਰਤ ਮਿਸ਼ਨ – ਗ੍ਰਾਮੀਣ ਤਹਿਤ ਪਖਾਨੇ ਬਣਾਉਣ ਲਈ 12,000 ਰੁਪਏ ਵੀ ਦਿੱਤੇ ਗਏ।

28 ਅਪ੍ਰੈਲ 2022 ਤੱਕ, 2.34 ਕਰੋੜ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਅਤੇ 1.79 ਕਰੋੜ ਘਰਾਂ ਨੂੰ ਪੂਰਾ ਕੀਤਾ ਗਿਆ ਹੈ, ਇਸ ਤਰ੍ਹਾਂ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਦਲ ਗਈ ਹੈ ਅਤੇ ਉਨ੍ਹਾਂ ਲਈ ਸਮਾਜਿਕ, ਆਰਥਿਕ ਅਤੇ ਮਾਨਸਿਕ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ।

PMAY-G ਦਾ ਲਾਭ ਕਿਵੇਂ ਲਿਆ ਜਾਵੇ?

PMAY-G ਦੇ ਅਧੀਨ ਯੋਗ ਲਾਭਪਾਤਰੀਆਂ ਦੇ ਜਗਤ ਵਿੱਚ ਉਹ ਸਾਰੇ ਲੋਕ ਸ਼ਾਮਲ ਹਨ ਜੋ ਬੇਘਰ ਹਨ, ਅਤੇ SECC ਅੰਕੜੇ ਅਤੇ ਆਵਾਸ + ਸਰਵੇਖਣ ਦੇ ਅਨੁਸਾਰ ਕੁਝ ਸ਼ਰਤਾਂ ਦੇ ਅਧੀਨ ਜ਼ੀਰੋ ਪੱਧਰ ਤੇ, ਕੱਚੇ ਕੰਧ ਅਤੇ ਕੱਚੇ ਛੱਤ ਵਾਲੇ ਇੱਕ ਜਾਂ ਦੋ ਕਮਰੇ (ਕੱਚੇ ਘਰ) ਵਿੱਚ ਰਹਿ ਰਹੇ ਪਰਿਵਾਰ ਸ਼ਾਮਲ ਹਨ। ਉਨ੍ਹਾਂ ਦੀ ਪਛਾਣ ਰਾਸ਼ਟਰੀ, ਰਾਜ ਅਤੇ ਗ੍ਰਾਮ ਪੰਚਾਇਤ ਪੱਧਰ ਜਿਵੇਂ ਕਿ ਸਮਾਜਿਕ-ਆਰਥਿਕ ਅਤੇ ਜਾਤੀ ਜਨਗਣਨਾ (SECC 2011) ‘ਤੇ ਅਧਾਰਿਤ ਸਰਵੇਖਣਾਂ ਦੀ ਮਦਦ ਨਾਲ ਤਿਆਰ ਕੀਤੀ ਗਈ ਸੂਚੀ ਰਾਹੀਂ ਕੀਤੀ ਗਈ ਹੈ। ਇਹ ਸੂਚੀ ਅਸਲ ਲਾਭਪਾਤਰੀਆਂ ਦੀ ਪਛਾਣ ਕਰਦੀ ਹੈ ਜੋ ਬੇਘਰ ਹਨ, ਅਤੇ ਜੋ ਲਾਭਪਾਤਰੀ ਇਸ ਸੂਚੀ ਤੋਂ ਬਾਹਰ ਰਹਿ ਗਏ ਹਨ, ਉਹ ਦਰੁਸਤੀ ਲਈ ਸਥਾਨਕ ਦਫਤਰਾਂ ਤੱਕ ਵੀ ਪਹੁੰਚ ਸਕਦੇ ਹਨ।

ਇੱਕ ਵਾਰ ਸੂਚੀ ਦਾ ਨਿਰਣਾ ਹੋਣ ਤੋਂ ਬਾਅਦ, ਲਾਭਪਾਤਰੀ ਦੇ ਨਾਮ ਤੇ ਇੱਕ ਮਨਜ਼ੂਰੀ ਆਦੇਸ਼ ਜਾਰੀ ਕੀਤਾ ਜਾਂਦਾ ਹੈ। ਲਾਭਪਾਤਰੀ ਦੇ ਹੱਕ ਵਿੱਚ ਮਨਜ਼ੂਰੀ ਦੇ ਮੁੱਦੇ ਨੂੰ ਲਾਭਪਾਤਰੀ ਨੂੰ SMS ਰਾਹੀਂ ਸੂਚਿਤ ਵੀ ਕੀਤਾ ਜਾਵੇਗਾ। ਲਾਭਪਾਤਰੀ ਜਾਂ ਤਾਂ ਬਲਾਕ ਦਫਤਰ ਤੋਂ ਮਨਜ਼ੂਰੀ ਆਰਡਰ ਲੈ ਸਕਦਾ ਹੈ ਜਾਂ ਆਪਣੀ PMAY-G ID ਦੀ ਵਰਤੋਂ ਕਰਕੇ PMAY-G ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦਾ ਹੈ। ਪਹਿਲੀ ਕਿਸ਼ਤ ਲਾਭਪਾਤਰੀ ਨੂੰ ਮਨਜ਼ੂਰੀ ਆਦੇਸ਼ ਜਾਰੀ ਹੋਣ ਦੀ ਮਿਤੀ ਤੋਂ ਇੱਕ ਹਫ਼ਤੇ (7 ਕੰਮਕਾਜੀ ਦਿਨਾਂ) ਦੇ ਅੰਦਰ ਲਾਭਪਾਤਰੀ ਦੇ ਰਜਿਸਟਰਡ ਬੈਂਕ ਖਾਤੇ ਵਿੱਚ ਇਲੈਕਟ੍ਰਾਨਿਕ ਤਰੀਕੇ ਨਾਲ ਜਾਰੀ ਕੀਤੀ ਜਾਵੇਗੀ।

ਕਿਸੇ ਵੀ ਸ਼ਿਕਾਇਤ ਲਈ, ਮੰਤਰਾਲੇ ਅਤੇ ਰਾਜ ਦੇ ਸੰਪਰਕ ਵਿਅਕਤੀਆਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਦੇ ਵੇਰਵੇ ਵੈੱਬਸਾਈਟ https://pmayg.nic.in/netiay/contact.aspxਤੇ ਉਪਲਬਧ ਹਨ। ਗੂਗਲ ਪਲੇ ਸਟੋਰ ਤੇ ਇਕ ਮੋਬਾਈਲ ਐਪ ਉਪਲਬਧ ਹੈ – Awaas ਐਪ। ਹੋਰ ਵੇਰਵਿਆਂ ਲਈ ਇੱਕ ਪੋਰਟਲ www.pmayg.nic.in ਵੀ ਤਿਆਰ ਕੀਤਾ ਗਿਆ ਹੈ

ਪ੍ਰਧਾਨ ਮੰਤਰੀ ਆਵਾਸ ਯੋਜਨਾ – ਸ਼ਹਿਰੀ

ਸ਼ਹਿਰੀ ਖੇਤਰਾਂ ਵਿੱਚ ਯੋਗ ਲਾਭਪਾਤਰੀ ਪਰਿਵਾਰਾਂ ਨੂੰ ਪੱਕਾ ਘਰਪ੍ਰਦਾਨ ਕਰਕੇ ਸਭ ਲਈ ਮਕਾਨਦੇ ਸੁਪਨੇ ਨੂੰ ਪੂਰਾ ਕਰਨ ਲਈ ਜੂਨ 2015 ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ – ਸ਼ਹਿਰੀ ਸ਼ੁਰੂ ਕੀਤੀ ਗਈ ਸੀ। ਮਿਸ਼ਨ ਦੇ ਤਹਿਤ, ਆਰਥਿਕ ਤੌਰ ਤੇ ਕਮਜ਼ੋਰ ਵਰਗਾਂ (EWS), ਘੱਟ ਆਮਦਨ ਵਰਗ (LIG) ਅਤੇ ਮੱਧ-ਆਮਦਨ ਵਰਗ (MIG) ਸ਼੍ਰੇਣੀਆਂ ਨਾਲ ਸਬੰਧਤ ਝੁੱਗੀ-ਝੌਂਪੜੀ ਵਾਲਿਆਂ ਅਤੇ ਹੋਰ ਨਾਗਰਿਕਾਂ ਦੀ ਰਿਹਾਇਸ਼ ਦੀ ਲੋੜ ਨੂੰ ਪੂਰਾ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੇਂਦਰੀ ਸਹਾਇਤਾ ਮੁਹਈਆ ਕਰਵਾਈ ਗਈ ਹੈ।

ਜਿਨ੍ਹਾਂ ਲਾਭਪਾਤਰੀਆਂ ਕੋਲ ਜ਼ਮੀਨ ਦਾ ਟੁਕੜਾ ਹੈ, ਉਨ੍ਹਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ, ਉਹ ਉਸਾਰੇ ਮਕਾਨਾਂ ਲਈ ਯੋਗ ਹੋ ਸਕਦੇ ਹਨ। ਸਕੀਮਾਂ ਦੇ ਕਈ ਲਾਭ ਹਨ ਜਿਵੇਂ ਕਿ ਆਪਣਾ ਪੱਕਾ ਘਰ ਬਣਾਉਣ ਜਾਂ ਹਾਸਲ ਕਰਨ ਲਈ ਵਿੱਤੀ ਸਹਾਇਤਾ, ਪਖਾਨੇ, ਰਸੋਈ, ਪਾਣੀ ਅਤੇ ਬਿਜਲੀ ਸਪਲਾਈ ਵਰਗੀਆਂ ਬੁਨਿਆਦੀ ਸੇਵਾਵਾਂ ਦਾ ਪ੍ਰਬੰਧ ਅਤੇ ਔਰਤ ਮੈਂਬਰਾਂ ਦੇ ਹੱਕ ਵਿੱਚ ਜਾਂ ਔਰਤਾਂ ਨੂੰ ਸਸ਼ਕਤ ਕਰਨ ਲਈ ਸਾਂਝੀ ਮਾਲਕੀ।

ਲਗਭਗ 1.2 ਕਰੋੜ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਅਤੇ 58 ਲੱਖ ਪਹਿਲਾਂ ਹੀ ਮਾਰਚ 2022 ਤੱਕ ਮੁਕੰਮਲ ਹੋ ਚੁੱਕੇ ਹਨ।

PMAY-U ਦਾ ਲਾਭ ਕਿਵੇਂ ਲਿਆ ਜਾਵੇ?

ਲਾਭ ਪ੍ਰਾਪਤ ਕਰਨ ਦੇ ਚਾਹਵਾਨ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਸਬੰਧਤ ਖੇਤਰ ਵਿੱਚ ਸ਼ਹਿਰੀ ਸਥਾਨਕ ਸੰਸਥਾ ਨਾਲ ਸੰਪਰਕ ਕਰਨ ਦੀ ਲੋੜ ਹੁੰਦੀ ਹੈ। ਕ੍ਰੈਡਿਟ ਲਿੰਕਡ ਸਬਸਿਡੀ ਸਕੀਮ (CLSS) ਦੇ ਅਧੀਨ ਲਾਭਾਂ ਲਈ, ਲਾਭਪਾਤਰੀਆਂ ਨੂੰ ਹਾਊਸਿੰਗ ਲੋਨ ਤੇ ਵਿਆਜ ਸਬਸਿਡੀ ਦਾ ਦਾਅਵਾ ਕਰਨ ਲਈ ਸਿੱਧੇ ਬੈਂਕ/ਹਾਊਸਿੰਗ ਫਾਈਨਾਂਸ ਕੰਪਨੀ ਨੂੰ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ।

ਹੈਲਪਲਾਈਨ ਨੰਬਰ 011-23063285 ਅਤੇ 011-23060484 ਦਿੱਤੇ ਗਏ ਹਨ। ਮੋਬਾਈਲ ਐਪਾਂ ਜੋ ਵਰਤੀਆਂ ਜਾਂਦੀਆਂ ਹਨ ਉਹ ਹਨ BHUVAN ਐਪ, Bharat HFA ਐਪ, GHTC India ਐਪ ਅਤੇ PMAY (ਅਰਬਨ) ਐਪ। ਦੋ ਪੋਰਟਲ –https://pmay-urban.gov.in ਅਤੇ https://pmaymis.gov.in ਵੀ ਸਥਾਪਿਤ ਕੀਤੇ ਗਏ ਹਨ

ਮਹਾਕੁਇਜ਼ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ

MyGov ਸਾਥੀ/ਉਪਭੋਗਤਾ ਆਪਣੀ ਪਸੰਦ ਦੇ ਕਿਸੇ ਵੀ ਰਾਜ ਦਾ ਸੰਸਕਰਣ ਚਲਾ ਸਕਦੇ ਹਨ। ਹੁਣ ਕੁਇਜ਼ ਸਵਾਲ ਸਕੀਮ ਅਤੇ ਉਸ ਖਾਸ ਰਾਜ ਨਾਲ ਸਬੰਧਤ ਹੋਣਗੇ। ਇਹ ਕੁਇਜ਼ ਅੰਗਰੇਜ਼ੀ, ਹਿੰਦੀ ਅਤੇ ਖੇਤਰੀ ਭਾਸ਼ਾਵਾਂ ਸਮੇਤ ਕਈ ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾ।

Terms and Conditions

1. ਇਹ ਕੁਇਜ਼ ਸਭ ਦਾ ਵਿਕਾਸ ਮਹਾਕੁਇਜ਼ ਸੀਰੀਜ਼ ਦਾ ਹਿੱਸਾ ਹੈ ਜਿਸ ਵਿੱਚ ਵੱਖਰੇ ਵਿਸ਼ਿਆਂ ਉੱਤੇ ਵੱਖਰੇ ਕੁਇਜ਼ ਲਾਂਚ ਕੀਤੇ ਜਾਣਗੇ

2. ਕੁਇਜ਼ 13 ਮਈ 2022 ਨੂੰ ਲਾਂਚ ਕੀਤਾ ਜਾਵੇਗਾ ਅਤੇ 29 ਮਈ 2022 ਰਾਤ 11.30 ਵਜੇ (IST) ਤੱਕ ਲਾਈਵ ਰਹੇਗਾ।

3. ਕੁਇਜ਼ ਵਿੱਚ ਦਾਖਲਾ ਸਾਰੇ ਭਾਰਤੀ ਨਾਗਰਿਕਾਂ ਲਈ ਖੁੱਲ੍ਹਾ ਹੈ।

4. ਇਹ 5 ਸਵਾਲਾਂ ਦੇ ਨਾਲ ਇੱਕ ਸਮਾਂਬੱਧ ਕੁਇਜ਼ ਹੈ ਜਿਸ ਦੇ ਜਵਾਬ 100 ਸਕਿੰਟਾਂ ਵਿੱਚ ਦਿੱਤੇ ਜਾਣੇ ਹਨ | ਇਹ ਇੱਕ ਰਾਜ ਵਿਸ਼ੇਸ਼ ਕੁਇਜ਼ ਹੈ ਜੋ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ। ਇੱਕ ਵਿਅਕਤੀ ਇੱਕ ਤੋਂ ਵਧੇਰੇ ਕਵਿੱਜ਼ਾਂ ਵਿੱਚ ਭਾਗ ਲੈ ਸਕਦਾ ਹੈ।

5. ਕੁਇਜ਼ 12 ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾਅੰਗਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ ਅਤੇ ਤੇਲਗੂ

6. ਪ੍ਰਤੀ ਕੁਇਜ਼ ਵਿੱਚ ਵੱਧ ਤੋਂ ਵੱਧ 1,000 ਚੋਟੀ ਦੇ ਸਕੋਰ ਕਰਨ ਵਾਲੇ ਭਾਗੀਦਾਰਾਂ ਨੂੰ ਜੇਤੂਆਂ ਵਜੋਂ ਚੁਣਿਆ ਜਾਵੇਗਾ। ਚੁਣੇ ਗਏ ਹਰੇਕ ਜੇਤੂ ਨੂੰ 2,000/- ਰੁਪਏ ਦਿੱਤੇ ਜਾਣਗੇ।

7. ਸਹੀ ਉੱਤਰਾਂ ਦੀ ਅਧਿਕਤਮ ਗਿਣਤੀ ਦੇ ਅਧਾਰਤੇ ਜੇਤੂ ਚੁਣੇ ਜਾਣਗੇ। ਜੇਕਰ, ਭਾਗੀਦਾਰਾਂ ਦੀ ਸੰਖਿਆ ਵੱਧ ਹੁੰਦੀ ਹੈ, ਜੋ 1,000 ਤੋਂ ਉੱਚ ਅੰਕ ਹਾਸਿਲ ਕਰਦੇ ਹਨ ਫਿਰ ਬਾਕੀ ਜੇਤੂਆਂ ਨੂੰ ਕੁਇਜ਼ ਨੂੰ ਪੂਰਾ ਕਰਨ ਦੇ ਸਮੇਂ ਦੇ ਅਧਾਰ ਉੱਤੇ ਚੁਣਿਆ ਜਾਵੇਗਾ 

ਉਦਾਹਰਨ ਵਜੋਂ, ਜੇ ਕੁਇਜ਼ ਦੇ ਨਤੀਜੇ ਹੇਠਾਂ ਅਨੁਸਾਰ ਹਨ

ਭਾਗੀਦਾਰਾਂ ਦੀ ਸੰਖਿਆ

ਸਕੋਰ 

ਸਥਿਤੀ

500

20 ਵਿੱਚੋਂ 20 

ਉਨ੍ਹਾਂ ਨੂੰ ਜੇਤੂ ਐਲਾਨਿਆ ਜਾਵੇਗਾ। 2,000 ਰੁ. ਮਿਲਣਗੇ

400

20 ਵਿੱਚੋਂ 19

ਉਨ੍ਹਾਂ ਨੂੰ ਜੇਤੂ ਐਲਾਨਿਆ ਜਾਵੇਗਾ 2,000 ਰੁ. ਮਿਲਣਗੇ

400

20 ਵਿੱਚੋਂ 18

ਕਿਉਂਕਿ ਹੁਣ ਜੇਤੂ 1000 ਤੋਂ ਵੱਧ ਹਨ, ਸਿਰਫ 100 ਹੀ ਯੋਗ ਹੋਣਗੇ। ਇਸ ਅਨੁਸਾਰ, 100 ਜੇਤੂ ਜਿਨ੍ਹਾਂ ਨੇ ਸਭ ਤੋਂ ਘੱਟ ਸਮਾਂ ਲਿਆ ਹੈ, ਦੇ ਅਧਾਰਤੇ ਚੁਣੇ ਜਾਣਗੇ। ਇਹ 100 ਜੇਤੂ 2,000 ਰੁ. ਹਾਸਿਲ ਕਰਨਗੇ

8. ਇੱਕ ਭਾਗੀਦਾਰ ਸਿਰਫ ਇੱਕ ਖਾਸ ਕੁਇਜ਼ ਵਿੱਚ ਇੱਕ ਵਾਰ ਹੀ ਜਿੱਤਣ ਦੇ ਯੋਗ ਹੈ ਇੱਕੋ ਕੁਇਜ਼ ਦੌਰਾਨ ਇੱਕੋ ਹੀ ਭਾਗੀਦਾਰ ਵੱਲੋਂ ਕਈ ਦਾਖਲੇ ਉਨ੍ਹਾਂ ਵੱਖਵੱਖ ਜਿੱਤਾਂ ਲਈ ਯੋਗ ਨਹੀਂ ਬਣਾਉਂਦੇ। ਹਾਲਾਂਕਿ, ਭਾਗੀਦਾਰ ਮਹਾਵਿਕਾਸ ਕੁਇਜ਼ ਸੀਰੀਜ਼ ਦੇ ਵੱਖਰੇ ਕੁਇਜ਼ ਵਿੱਚ ਜਿੱਤਣ ਦੇ ਯੋਗ ਹੁੰਦਾ ਹੈ ਆਪਣਾ ਸੰਪਰਕ ਵੇਰਵਾ ਪ੍ਰਦਾਨ ਕਰਕੇ, ਤੁਸੀਂ ਇਨ੍ਹਾਂ ਵੇਰਵਿਆਂ ਨੂੰ ਕੁਇਜ਼ ਦੇ ਉਦੇਸ਼ ਲਈ ਵਰਤੋਂ ਕਰਨ ਅਤੇ ਪ੍ਰੋਮੋਸ਼ਨਲ ਸਮੱਗਰੀ ਹਾਸਿਲ ਕਰਨਤੇ ਵੀ ਸਹਿਮਤੀ ਦੇਵੋਗੇ।

9. ਤੁਹਾਨੂੰ ਆਪਣਾ ਨਾਮ, ਈਮੇਲ ਪਤਾ, ਟੈਲੀਫੋਨ ਨੰਬਰ ਅਤੇ ਡਾਕ ਪਤਾ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਆਪਣੇ ਸੰਪਰਕ ਵੇਰਵੇ ਪ੍ਰਦਾਨ ਕਰਕੇ, ਤੁਸੀਂ ਇਹਨਾਂ ਵੇਰਵਿਆਂ ਦੀ ਕੁਇਜ਼ ਦੇ ਉਦੇਸ਼ ਦੀ ਵਰਤੋਂ ਅਤੇ ਪ੍ਰੋਮੋਸ਼ਨਲ ਸਮੱਗਰੀ ਹਾਸਿਲ ਕਰਨ ਲਈ ਵੀ ਸਹਿਮਤੀ ਦੇਵੋਗੇ।

10. ਘੋਸ਼ਿਤ ਜੇਤੂਆਂ ਨੂੰ ਇਨਾਮੀ ਰਾਸ਼ੀ ਦੀ ਵੰਡ ਲਈ ਆਪਣੇ ਬੈਂਕ ਵੇਰਵੇ ਸਾਂਝੇ ਕਰਨੇ ਹੋਣਗੇ। ਇਨਾਮੀ ਰਕਮ ਜਾਰੀ ਕਰਨ ਲਈ ਉਪਭੋਗਤਾ ਨਾਮ ਬੈਂਕ ਖਾਤੇ ਵਿੱਚ ਦਿੱਤੇ ਨਾਮ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ।

11. ਪ੍ਰਸ਼ਨ ਬੇਤਰਤੀਬ ਵਾਰ ਆਟੋਮੈਟਿਕ ਪ੍ਰਕਿਰਿਆ ਰਾਹੀਂ ਪ੍ਰਸ਼ਨ ਬੈਂਕ ਤੋਂ ਚੁਣੇ ਜਾਣਗੇ

12. ਤੁਸੀਂ ਔਖੇ ਪ੍ਰਸ਼ਨ ਨੂੰ ਛੱਡ ਸਕਦੇ ਹੋ ਅਤੇ ਬਾਅਦ ਵਿੱਚ ਵਾਪਿਸ ਸਕਦੇ ਹੋ।

13. ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ।

14. ਕੁਇਜ਼ ਨਾਲ ਦੇ ਨਾਲ ਸ਼ੁਰੂ ਹੋ ਜਾਵੇਗਾ ਜਦੋਂ ਭਾਗੀਦਾਰ ਕੁਇਜ਼ ਸ਼ੁਰੂ ਕਰੋ ਬਟਨ ਦਬਾਉਂਦਾ ਹੈ।

15. ਇੱਕ ਵਾਰ ਜਮ੍ਹਾਂ ਕਰਨ ਤੋਂ ਬਾਅਦ ਦਾਖਿਲਾ ਵਾਪਿਸ ਨਹੀਂ ਲਿਆ ਜਾ ਸਕਦਾ।

16. ਜੇਕਰ ਇਹ ਪਾਇਆ ਜਾਂਦਾ ਹੈ ਕਿ ਭਾਗੀਦਾਰ ਨੇ ਅਣਉਚਿਤ ਸਮੇਂ ਵਿੱਚ ਕੁਇਜ਼ ਪੂਰਾ ਕਰਨ ਲਈ ਗਲਤ ਢੰਗਾਂ ਦੀ ਵਰਤੋਂ ਕੀਤੀ ਹੈ, ਉਸ ਦਾ ਦਾਖਲਾ ਰੱਦ ਕੀਤਾ ਜਾ ਸਕਦਾ ਹੈ

17. ਸੰਸਥਾਪਕਾਂ ਦੁਆਰਾ ਕਿਸੇ ਦਾਖਿਲੇ ਦੀ ਜਿੰਮੇਵਾਰੀ ਨਹੀਂ ਲਈ ਜਾਵੇਗੀ ਜੋ ਹਾਰ ਗਏ ਹਨ, ਦੇਰੀ ਕੀਤੀ ਹੈ ਜਾਂ ਅਧੂਰੇ ਹਨ ਅਤੇ ਕੰਪਿਊਟਰ ਤਰੁੱਟੀ ਜਾਂ ਕਿਸੇ ਹੋਰ ਤਰੁੱਟੀ ਦੇ ਕਾਰਨ ਟ੍ਰਾਂਸਮਿਟ ਨਹੀਂ ਕੀਤੇ ਹਨ ਜੋ ਸੰਸਥਾਪਕ ਦੇ ਕੰਟਰੋਲ ਤੋਂ ਬਾਹਰ ਹਨ।  ਕਿਰਪਾ ਕਰਕੇ ਨੋਟ ਕਰੋ ਕਿ ਦਾਖਿਲੇ ਨੂੰ ਜਮ੍ਹਾਂ ਕਰਨਾ ਉਸਦੀ ਪ੍ਰਾਪਤੀ ਦਾ ਸਬੂਤ ਨਹੀਂ ਹੈ।

18. ਅਗਿਆਤ ਹਾਲਾਤਾਂ ਦੇ ਕੇਸ ਵਿੱਚ, ਸੰਸਥਾਪਕਾਂ ਕੋਲ ਕਿਸੇ ਵੀ ਸਮੇਂ ਕੁਇਜ਼ ਵਿੱਚ ਸੋਧ ਜਾਂ ਬੰਦ ਕਰਨ ਦਾ ਅਧਿਕਾਰ ਰਾਖਵਾਂ ਹੈ। ਦੁਵਿਧਾ ਨੂੰ ਦੂਰ ਕਰਨ ਲਈ ਇਸ ਵਿੱਚ ਇਹਨਾਂ ਨਿਯਮ ਅਤੇ ਸ਼ਰਤਾਂ ਨੂੰ ਸੋਧਣ ਦਾ ਅਧਿਕਾਰ ਵੀ ਸ਼ਾਮਿਲ ਹੈ।

19. ਭਾਗੀਦਾਰ ਸਮੇਂ ਸਮੇਂ ਉੱਤੇ ਕੁਇਜ਼ ਵਿੱਚ ਭਾਗ ਲੈਣ ਵਾਲੇ ਸਾਰੇ ਨਿਯਮ ਅਤੇ ਨਿਯਮਾਵਲੀਆਂ ਦਾ ਪਾਲਣ ਕਰਨਗੇ।

20. ਸੰਸਥਾਪਕਾਂ ਕੋਲ ਕਿਸੇ ਵੀ ਭਾਗੀਦਾਰ ਦੀ ਭਾਗੀਦਾਰੀ ਨੂੰ ਅਯੋਗ ਜਾਂ ਇੰਨਕਾਰ ਕਰਨ ਦਾ ਅਧਿਕਾਰ ਰਾਖਵਾਂ ਹੈ ਜੇ ਉਹ ਅਜਿਹੀ ਭਾਗੀਦਾਰੀ ਜਾਂ ਕਿਸੇ ਭਾਗੀਦਾਰ ਨਾਲ ਸਹਿਮਤੀ ਵਿੱਚ ਲੱਗਦਾ ਹੋਵੇ ਜੋ ਕੁਇਜ਼ ਜਾਂ ਸੰਸਥਾਪਕਾਂ ਜਾਂ ਕੁਇਜ਼ ਦੇ ਭਾਈਵਾਲਾਂ ਲਈ ਨੁਕਸਾਨਦਾਇਕ ਹੋਵੇ। ਰਜਿਸਟ੍ਰੇਸ਼ਨਾਂ ਅਵੈਧ ਹੋਣਗੀਆਂ ਜੇ ਸੰਸਥਾਪਕਾਂ ਦੁਆਰਾ ਹਾਸਿਲ ਕੀਤੀ ਜਾਣਕਾਰੀ ਅਯੋਗ, ਅਪੂਰਨ, ਨੁਕਸਾਨੀ, ਝੂਠੀ ਜਾਂ ਗਲਤ ਹੋਵੇ।

21. MyGov ਕਰਮਚਾਰੀ ਅਤੇ ਉਹਨਾਂ ਦੇ ਰਿਸ਼ਤੇਦਾਰ ਇਸ ਕੁਇਜ਼ ਵਿੱਚ ਭਾਗ ਲੈਣ ਤੋਂ ਵਰਜਿਤ ਹਨ।

22. ਕੁਇਜ਼ ਉੱਤੇ ਸੰਸਥਾਪਕ ਦਾ ਨਿਰਣਾ ਆਖਰੀ ਅਤੇ ਲਾਗੂ ਹੋਵੇਗਾ ਅਤੇ ਇਸ ਦੇ ਸਬੰਧੀ ਕਿਸੇ ਕਿਸਮ ਦਾ ਪੱਤਰਵਿਹਾਰ ਦਾਖਿਲ ਨਹੀਂ ਕੀਤਾ ਜਾਵੇਗਾ।

23. ਕੁਇਜ਼ ਵਿੱਚ ਦਾਖਿਲ ਹੋ ਕੇ, ਪ੍ਰਵੇਸ਼ਕਰਤਾ ਉਪਰੋਕਤ ਦਰਸਾਈਆਂ, ਨਿਯਮ ਅਤੇ ਸ਼ਰਤਾਂ ਨੂੰ ਸਵੀਕਾਰ ਅਤੇ ਮੰਨਦਾ ਹੈ।

24. ਇਹ ਨਿਯਮ ਅਤੇ ਸ਼ਰਤਾਂ ਭਾਰਤੀ ਕਾਨੂੰਨ ਵਿਵਸਥਾ ਦੇ ਕਾਨੂੰਨਾਂ ਦੁਆਰਾ ਨਿਯੰਤ੍ਰਿਤ ਕੀਤਾ ਗਿਆ ਹੈ।

25.  ਜੇਕਰ ਅਨੁਵਾਦ ਕੀਤੀ ਸਮੱਗਰੀ ਲਈ ਕਿਸੇ ਸਪੱਸ਼ਟੀਕਰਨ ਦੀ ਲੋੜ ਹੈ, ਤਾਂ ਉਸ ਬਾਰੇ contests@mygov.in ਨੂੰ ਸੂਚਿਤ ਕੀਤਾ ਜਾ ਸਕਦਾ ਹੈ ਅਤੇ ਹਿੰਦੀ/ਅੰਗਰੇਜ਼ੀ ਸਮੱਗਰੀ ਦਾ ਹਵਾਲਾ ਦਿੱਤਾ ਜਾਣਾ ਚਾਹੀਦਾ ਹੈ।