GOVERNMENT OF INDIA

ਜਲ ਜੀਵਨ ਮਿਸ਼ਨ ਮਹਾਕੁਇਜ਼ (Punjab, Punjabi)

Start Date : 1 Jul 2022, 2:00 pm
End Date : 31 Jul 2022, 11:30 pm
Closed
Quiz Closed

About Quiz

ਜਲ ਜੀਵਨ ਮਿਸ਼ਨ ਦੇ ਥੀਮ ‘ਤੇ ‘ਸਬਕਾ ਵਿਕਾਸ ਮਹਾਕੁਇਜ਼’ ਸੀਰੀਜ਼ ਵਿੱਚ ਚੌਥਾ ਕੁਇਜ਼

ਜਿਵੇਂ ਕਿ ਭਾਰਤ ਆਪਣੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ, ਅਜ਼ਾਦੀ ਕਾ ਅੰਮ੍ਰਿਤ ਮਹੋਤਸਵ, MyGov ਸਬਕਾ ਵਿਕਾਸ ਮਹਾਕੁਇਜ਼ ਸੀਰੀਜ਼ ਵਿੱਚ ਚੌਥਾ ਕੁਇਜ਼ ਪੇਸ਼ ਕਰ ਰਿਹਾ  ਹੈ, ਜੋ ਕਿ ਨਾਗਰਿਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਲੋਕਾਂ ਤੱਕ ਪਹੁੰਚ ਦੇ ਯਤਨ ਦਾ ਇੱਕ ਹਿੱਸਾ ਹੈ। ਕੁਇਜ਼ ਦਾ ਉਦੇਸ਼  ਭਾਗੀਦਾਰਾਂ ਨੂੰ ਵੱਖ-ਵੱਖ ਸਕੀਮਾਂ ਅਤੇ ਪਹਿਲਕਦਮੀਆਂ ਅਤੇ ਭਲਾਈ ਕਾਰਜਾਂ ਦਾ ਲਾਭ ਲੈਣ ਬਾਰੇ ਸੰਵੇਦਨਸ਼ੀਲ ਬਣਾਉਣਾ ਹੈ। ਇਸ ਸੰਦਰਭ ਵਿੱਚ MyGov ਤੁਹਾਨੂੰ ਸਾਰਿਆਂ ਨੂੰ ਹਿੱਸਾ ਲੈਣ ਅਤੇ ਆਪਣੇ ਨਿਊ ਇੰਡੀਆ ਦੇ ਗਿਆਨ ਨੂੰ ਪਰਖਣ ਦਾ ਸੱਦਾ ਦਿੰਦਾ ਹੈ।

ਜਾਣ-ਪਛਾਣ

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇੱਕ ਸਵੱਛ ਭਾਰਤ ਦੇ ਨਿਰਮਾਣ ਲਈ ‘ਸਬਕਾ  ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ’ ਦੇ ਆਦਰਸ਼ਾਂ ਪ੍ਰਤੀ ਪ੍ਰਤੀਬੱਧ ਹੈ। ਸਰਕਾਰ  ਸਮਾਜ ਦੇ ਗ਼ਰੀਬ ਅਤੇ ਹੇਠਲੇ ਵਰਗਾਂ ਦੀ ਸਮੁੱਚੀ ਭਲਾਈ ਲਈ ਵੱਖ-ਵੱਖ ਪ੍ਰੋਗਰਾਮਾਂ ਅਤੇ ਯੋਜਨਾਵਾਂ ਰਾਹੀਂ ਦੇਸ਼ ਦੇ ਸਾਰੇ ਨਾਗਰਿਕਾਂ ਲਈ ਜ਼ਰੂਰਤਾਂ ਸੁਨਿਸ਼ਚਿਤ ਕਰਨ ਲਈ  ਕੰਮ ਕਰ ਰਹੀ  ਹੈ। ਇਨ੍ਹਾਂ ਦਾ ਉਦੇਸ਼ ਹਰ ਆਖਰੀ ਵਿਅਕਤੀ ਤੱਕ ਸੇਵਾ ਪਹੁੰਚਾਉਣਾ ਹੈ। ਪਿਛਲੇ ਅੱਠ ਸਾਲਾਂ ਵਿੱਚ, ਸਮਾਜ ਦੇ ਸਭ ਤੋਂ ਗਰੀਬ ਵਰਗਾਂ ਨੂੰ ਦੂਰ ਦਰਾਡੇ ਤੱਕ ਸਹਾਇਤਾ ਪਹੁੰਚਾਉਣ ਵਿੱਚ ਤੇਜ਼ੀ ਨਾਲ ਉਛਾਲ ਆਇਆ ਹੈ। ਚਾਹੇ ਉਹ ਬੇਮਿਸਾਲ ਸੰਖਿਆ ਵਿੱਚ ਬਣੇ ਮਕਾਨਾਂ (ਪੀਐੱਮ ਆਵਾਸ ਯੋਜਨਾ) ਦੀ ਗੱਲ ਹੋਵੇ, ਦਿੱਤੇ ਗਏ ਪਾਣੀ ਦੇ ਕਨੈਕਸ਼ਨ (ਜਲ ਜੀਵਨ ਮਿਸ਼ਨ), ਬੈਂਕ ਖਾਤੇ (ਜਨ ਧਨ), ਕਿਸਾਨਾਂ ਨੂੰ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਪੀਐੱਮ ਕਿਸਾਨ) ਹੋਣ ਜਾਂ ਫਰੀ ਗੈਸ ਕਨੈਕਸ਼ਨ (ਉੱਜਵਲਾ) ਹੋਣ, ਗ਼ਰੀਬਾਂ ਦੀ ਰੋਜ਼ੀ-ਰੋਟੀ ਵਿੱਚ ਇੱਕ ਪ੍ਰਤੱਖ ਸੁਧਾਰ ਹੋਇਆ ਹੈ।

ਇਸ ਲੜੀ ਵਿੱਚ ਚੌਥੇ ਕੁਇਜ਼ ਦਾ ਵਿਸ਼ਾ ਜਲ ਜੀਵਨ ਮਿਸ਼ਨ  ਹੈ।

ਚੌਥਾ ਕੁਇਜ਼ ਜਲ ਜੀਵਨ ਮਿਸ਼ਨ (ਜੇਜੇਐਮ) ‘ਤੇ ਹੋਵੇਗਾ।15 ਅਗਸਤ, 2019 ਨੂੰ ਐਲਾਨੇ ਗਏ ਜਲ ਜੀਵਨ ਮਿਸ਼ਨ (ਜੇਜੇਐੱਮ) ਨੂੰ ਰਾਜਾਂ ਦੀ ਭਾਈਵਾਲੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਤਾਂ ਕਿ 2024 ਤੱਕ ਹਰ  ਗ੍ਰਾਮੀਣ ਘਰ  ਵਿੱਚ  ਨਿਯਮਤ ਅਤੇ ਲੰਮੇ ਸਮੇਂ ਦੇ ਅਧਾਰ ‘ਤੇ ਢੁਕਵੇਂ ਦਬਾਅ ਦੇ ਨਾਲ ਨਿਰਧਾਰਤ ਗੁਣਵੱਤਾ ਵਾਲੇ ਟੂਟੀ ਦੇ ਪਾਣੀ ਦੀ ਉਚਿਤ ਮਾਤਰਾ ਵਿੱਚ ਸਪਲਾਈ ਦੀ ਵਿਵਸਥਾ ਕੀਤੀ ਜਾ ਸਕੇ।

ਜਲ ਜੀਵਨ ਮਿਸ਼ਨ ਦੇ ਐਲਾਨ ਦੇ ਸਮੇਂ ਕੁੱਲ 18.93 ਕਰੋੜ ਗ੍ਰਾਮੀਣ ਪਰਿਵਾਰਾਂ ਵਿੱਚੋਂ ਕੇਵਲ 3.23 ਕਰੋੜ (17%) ਘਰਾਂ ਵਿੱਚ ਟੂਟੀ ਦੇ ਪਾਣੀ ਦੇ ਕਨੈਕਸ਼ਨ ਹੋਣ ਦੀ ਰਿਪੋਰਟ ਕੀਤੀ ਗਈ ਸੀ। ਇਸ ਤਰ੍ਹਾਂ ਬਾਕੀ ਬਚੇ 15.70 ਕਰੋੜ ਪਰਿਵਾਰ ਆਪਣੇ ਘਰਾਂ ਤੋਂ ਬਾਹਰ ਪੀਣ ਵਾਲੇ ਪਾਣੀ ਦੇ ਸੋਮੇ ਤੋਂ ਪਾਣੀ ਲੈ ਕੇ ਆ ਰਹੇ ਸਨ, ਜਿਸ ਨਾਲ ਇਨ੍ਹਾਂ ਪਰਿਵਾਰਾਂ ਦਾ ਜੀਵਨ ਇੱਕ ਬੁਨਿਆਦੀ ਲੋੜ ਤੋਂ ਵਾਂਝਾ ਸੀ।

ਜੇਜੇਐੱਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਢਾਈ ਸਾਲ ਤੋਂ ਵੀ ਘੱਟ ਸਮੇਂ ਵਿੱਚ ਜੇਜੇਐੱਮ ਅਧੀਨ 6.4 ਕਰੋੜ ਨਵੇਂ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ, ਜਿਸ ਨਾਲ ਦੇਸ਼ ਦੇ ਕੁੱਲ ਗ੍ਰਾਮੀਣ ਪਰਿਵਾਰਾਂ ਦੇ 50% ਤੋਂ ਵੱਧ ਲਈ ਪੀਣ ਯੋਗ ਟੂਟੀ ਦੇ ਪਾਣੀ ਦੀ ਸਪਲਾਈ ਦੀ ਸਮੁੱਚੀ ਕਵਰੇਜ ਹੋ ਗਈ ਹੈ।

ਇੱਕ ਲਾਭਪਾਤਰੀ ਇਸ ਸਕੀਮ ਦਾ ਲਾਭ ਕਿਵੇਂ ਲੈ ਸਕਦਾ ਹੈ?

ਸਾਰੇ ਪੇਂਡੂ ਘਰਾਂ ਨੂੰ ਆਪਣੇ ਆਪ ਹੀ ਪ੍ਰੋਗਰਾਮ ਦੇ ਅਧੀਨ ਕਵਰ ਕੀਤਾ ਜਾਂਦਾ ਹੈ। ਜੇਜੇਐਮ ਇੱਕ ‘ਬੌਟਮ-ਅੱਪ’ ਪਹੁੰਚ ਦੀ ਪਾਲਣਾ ਕਰਦਾ ਹੈ ਅਤੇ ਇਸਨੂੰ ਇੱਕ ਵਿਕੇਂਦਰੀਕ੍ਰਿਤ, ਮੰਗ-ਸੰਚਾਲਿਤ, ਭਾਈਚਾਰੇ ਵੱਲੋਂ ਪ੍ਰਬੰਧਿਤ ਜਲ ਸਪਲਾਈ ਪ੍ਰਣਾਲੀ ਵਜੋਂ ਲਾਗੂ ਕੀਤਾ ਜਾ ਰਿਹਾ ਹੈ।

ਮੈਂ (ਗੈਰ-ਲਾਭਪਾਤਰੀ) ਇੱਕ ਲਾਭਪਾਤਰੀ ਨੂੰ ਸਕੀਮ ਦਾ ਲਾਭ ਲੈਣ ਵਿੱਚ ਕਿਵੇਂ ਮਦਦ ਕਰ ਸਕਦਾ ਹਾਂ? 

ਇੱਕ ਗ਼ੈਰ-ਲਾਭਪਾਤਰੀ ਇੱਕ ਲਾਭਪਾਤਰੀ ਨੂੰ ਪ੍ਰੋਗਰਾਮ ਬਾਰੇ ਜਾਗਰੂਕ ਕਰਨ ਅਤੇ ਉਹਨਾਂ ਨੂੰ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨ ਵਿੱਚ ਮਦਦ ਕਰ ਸਕਦਾ ਹੈ, ਕਿਉਂਕਿ ਇਹ ਇੱਕ “ਲੋਕ ਪ੍ਰੋਗਰਾਮ” ਹੈ

Terms and Conditions

1. ਇਹ ਕੁਇਜ਼ ਸਭ ਦਾ ਵਿਕਾਸ ਮਹਾਕੁਇਜ਼ ਸੀਰੀਜ਼ ਦਾ ਹਿੱਸਾ ਹੈ ਜਿਸ ਵਿੱਚ ਵੱਖਰੇ ਵਿਸ਼ਿਆਂ ਉੱਤੇ ਵੱਖਰੇ ਕੁਇਜ਼ ਲਾਂਚ ਕੀਤੇ ਜਾਣਗੇ

2. ਕੁਇਜ਼ 1st July 2022 ਨੂੰ ਲਾਂਚ ਕੀਤਾ ਜਾਵੇਗਾ ਅਤੇ 31st July 2022 ਰਾਤ 11.30 ਵਜੇ (IST) ਤੱਕ ਲਾਈਵ ਰਹੇਗਾ।

3. ਕੁਇਜ਼ ਵਿੱਚ ਦਾਖਲਾ ਸਾਰੇ ਭਾਰਤੀ ਨਾਗਰਿਕਾਂ ਲਈ ਖੁੱਲ੍ਹਾ ਹੈ।

4. ਇਹ 10 ਸਵਾਲਾਂ ਦੇ ਨਾਲ ਇੱਕ ਸਮਾਂਬੱਧ ਕੁਇਜ਼ ਹੈ ਜਿਸ ਦੇ ਜਵਾਬ 200 ਸਕਿੰਟਾਂ ਵਿੱਚ ਦਿੱਤੇ ਜਾਣੇ ਹਨ |  ਇਹ ਇੱਕ ਰਾਜ ਵਿਸ਼ੇਸ਼ ਕੁਇਜ਼ ਹੈ ਜੋ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ। ਇੱਕ ਵਿਅਕਤੀ ਇੱਕ ਤੋਂ ਵਧੇਰੇ ਕਵਿੱਜ਼ਾਂ ਵਿੱਚ ਭਾਗ ਲੈ ਸਕਦਾ ਹੈ।

5. ਕੁਇਜ਼ 12 ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾਅੰਗਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ ਅਤੇ ਤੇਲਗੂ

6. ਪ੍ਰਤੀ ਕੁਇਜ਼ ਵਿੱਚ ਵੱਧ ਤੋਂ ਵੱਧ 1,000 ਚੋਟੀ ਦੇ ਸਕੋਰ ਕਰਨ ਵਾਲੇ ਭਾਗੀਦਾਰਾਂ ਨੂੰ ਜੇਤੂਆਂ ਵਜੋਂ ਚੁਣਿਆ ਜਾਵੇਗਾ। ਚੁਣੇ ਗਏ ਹਰੇਕ ਜੇਤੂ ਨੂੰ 2,000/- ਰੁਪਏ ਦਿੱਤੇ ਜਾਣਗੇ।

7. ਸਹੀ ਉੱਤਰਾਂ ਦੀ ਅਧਿਕਤਮ ਗਿਣਤੀ ਦੇ ਅਧਾਰਤੇ ਜੇਤੂ ਚੁਣੇ ਜਾਣਗੇ। ਜੇਕਰ, ਭਾਗੀਦਾਰਾਂ ਦੀ ਸੰਖਿਆ ਵੱਧ ਹੁੰਦੀ ਹੈ, ਜੋ 1,000 ਤੋਂ ਉੱਚ ਅੰਕ ਹਾਸਿਲ ਕਰਦੇ ਹਨ ਫਿਰ ਬਾਕੀ ਜੇਤੂਆਂ ਨੂੰ ਕੁਇਜ਼ ਨੂੰ ਪੂਰਾ ਕਰਨ ਦੇ ਸਮੇਂ ਦੇ ਅਧਾਰ ਉੱਤੇ ਚੁਣਿਆ ਜਾਵੇਗਾ 

ਉਦਾਹਰਨ ਵਜੋਂ, ਜੇ ਕੁਇਜ਼ ਦੇ ਨਤੀਜੇ ਹੇਠਾਂ ਅਨੁਸਾਰ ਹਨ

ਭਾਗੀਦਾਰਾਂ ਦੀ ਸੰਖਿਆ

ਸਕੋਰ 

ਸਥਿਤੀ

500

20 ਵਿੱਚੋਂ 20 

ਉਨ੍ਹਾਂ ਨੂੰ ਜੇਤੂ ਐਲਾਨਿਆ ਜਾਵੇਗਾ। 2,000 ਰੁ. ਮਿਲਣਗੇ

400

20 ਵਿੱਚੋਂ 19

ਉਨ੍ਹਾਂ ਨੂੰ ਜੇਤੂ ਐਲਾਨਿਆ ਜਾਵੇਗਾ 2,000 ਰੁ. ਮਿਲਣਗੇ

400

20 ਵਿੱਚੋਂ 18

ਕਿਉਂਕਿ ਹੁਣ ਜੇਤੂ 1000 ਤੋਂ ਵੱਧ ਹਨ, ਸਿਰਫ 100 ਹੀ ਯੋਗ ਹੋਣਗੇ। ਇਸ ਅਨੁਸਾਰ, 100 ਜੇਤੂ ਜਿਨ੍ਹਾਂ ਨੇ ਸਭ ਤੋਂ ਘੱਟ ਸਮਾਂ ਲਿਆ ਹੈ, ਦੇ ਅਧਾਰਤੇ ਚੁਣੇ ਜਾਣਗੇ। ਇਹ 100 ਜੇਤੂ 2,000 ਰੁ. ਹਾਸਿਲ ਕਰਨਗੇ

8. ਇੱਕ ਭਾਗੀਦਾਰ ਸਿਰਫ ਇੱਕ ਖਾਸ ਕੁਇਜ਼ ਵਿੱਚ ਇੱਕ ਵਾਰ ਹੀ ਜਿੱਤਣ ਦੇ ਯੋਗ ਹੈ ਇੱਕੋ ਕੁਇਜ਼ ਦੌਰਾਨ ਇੱਕੋ ਹੀ ਭਾਗੀਦਾਰ ਵੱਲੋਂ ਕਈ ਦਾਖਲੇ ਉਨ੍ਹਾਂ ਵੱਖਵੱਖ ਜਿੱਤਾਂ ਲਈ ਯੋਗ ਨਹੀਂ ਬਣਾਉਂਦੇ। ਹਾਲਾਂਕਿ, ਭਾਗੀਦਾਰ ਮਹਾਵਿਕਾਸ ਕੁਇਜ਼ ਸੀਰੀਜ਼ ਦੇ ਵੱਖਰੇ ਕੁਇਜ਼ ਵਿੱਚ ਜਿੱਤਣ ਦੇ ਯੋਗ ਹੁੰਦਾ ਹੈ ਆਪਣਾ ਸੰਪਰਕ ਵੇਰਵਾ ਪ੍ਰਦਾਨ ਕਰਕੇ, ਤੁਸੀਂ ਇਨ੍ਹਾਂ ਵੇਰਵਿਆਂ ਨੂੰ ਕੁਇਜ਼ ਦੇ ਉਦੇਸ਼ ਲਈ ਵਰਤੋਂ ਕਰਨ ਅਤੇ ਪ੍ਰੋਮੋਸ਼ਨਲ ਸਮੱਗਰੀ ਹਾਸਿਲ ਕਰਨਤੇ ਵੀ ਸਹਿਮਤੀ ਦੇਵੋਗੇ।

9. ਤੁਹਾਨੂੰ ਆਪਣਾ ਨਾਮ, ਈਮੇਲ ਪਤਾ, ਟੈਲੀਫੋਨ ਨੰਬਰ ਅਤੇ ਡਾਕ ਪਤਾ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਆਪਣੇ ਸੰਪਰਕ ਵੇਰਵੇ ਪ੍ਰਦਾਨ ਕਰਕੇ, ਤੁਸੀਂ ਇਹਨਾਂ ਵੇਰਵਿਆਂ ਦੀ ਕੁਇਜ਼ ਦੇ ਉਦੇਸ਼ ਦੀ ਵਰਤੋਂ ਅਤੇ ਪ੍ਰੋਮੋਸ਼ਨਲ ਸਮੱਗਰੀ ਹਾਸਿਲ ਕਰਨ ਲਈ ਵੀ ਸਹਿਮਤੀ ਦੇਵੋਗੇ।

10. ਘੋਸ਼ਿਤ ਜੇਤੂਆਂ ਨੂੰ ਇਨਾਮੀ ਰਾਸ਼ੀ ਦੀ ਵੰਡ ਲਈ ਆਪਣੇ ਬੈਂਕ ਵੇਰਵੇ ਸਾਂਝੇ ਕਰਨੇ ਹੋਣਗੇ। ਇਨਾਮੀ ਰਕਮ ਜਾਰੀ ਕਰਨ ਲਈ ਉਪਭੋਗਤਾ ਨਾਮ ਬੈਂਕ ਖਾਤੇ ਵਿੱਚ ਦਿੱਤੇ ਨਾਮ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ।

11. ਪ੍ਰਸ਼ਨ ਬੇਤਰਤੀਬ ਵਾਰ ਆਟੋਮੈਟਿਕ ਪ੍ਰਕਿਰਿਆ ਰਾਹੀਂ ਪ੍ਰਸ਼ਨ ਬੈਂਕ ਤੋਂ ਚੁਣੇ ਜਾਣਗੇ

12. ਤੁਸੀਂ ਔਖੇ ਪ੍ਰਸ਼ਨ ਨੂੰ ਛੱਡ ਸਕਦੇ ਹੋ ਅਤੇ ਬਾਅਦ ਵਿੱਚ ਵਾਪਿਸ ਸਕਦੇ ਹੋ।

13. ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ।

14. ਕੁਇਜ਼ ਨਾਲ ਦੇ ਨਾਲ ਸ਼ੁਰੂ ਹੋ ਜਾਵੇਗਾ ਜਦੋਂ ਭਾਗੀਦਾਰ ਕੁਇਜ਼ ਸ਼ੁਰੂ ਕਰੋ ਬਟਨ ਦਬਾਉਂਦਾ ਹੈ।

15. ਇੱਕ ਵਾਰ ਜਮ੍ਹਾਂ ਕਰਨ ਤੋਂ ਬਾਅਦ ਦਾਖਿਲਾ ਵਾਪਿਸ ਨਹੀਂ ਲਿਆ ਜਾ ਸਕਦਾ।

16. ਜੇਕਰ ਇਹ ਪਾਇਆ ਜਾਂਦਾ ਹੈ ਕਿ ਭਾਗੀਦਾਰ ਨੇ ਅਣਉਚਿਤ ਸਮੇਂ ਵਿੱਚ ਕੁਇਜ਼ ਪੂਰਾ ਕਰਨ ਲਈ ਗਲਤ ਢੰਗਾਂ ਦੀ ਵਰਤੋਂ ਕੀਤੀ ਹੈ, ਉਸ ਦਾ ਦਾਖਲਾ ਰੱਦ ਕੀਤਾ ਜਾ ਸਕਦਾ ਹੈ

17. ਸੰਸਥਾਪਕਾਂ ਦੁਆਰਾ ਕਿਸੇ ਦਾਖਿਲੇ ਦੀ ਜਿੰਮੇਵਾਰੀ ਨਹੀਂ ਲਈ ਜਾਵੇਗੀ ਜੋ ਹਾਰ ਗਏ ਹਨ, ਦੇਰੀ ਕੀਤੀ ਹੈ ਜਾਂ ਅਧੂਰੇ ਹਨ ਅਤੇ ਕੰਪਿਊਟਰ ਤਰੁੱਟੀ ਜਾਂ ਕਿਸੇ ਹੋਰ ਤਰੁੱਟੀ ਦੇ ਕਾਰਨ ਟ੍ਰਾਂਸਮਿਟ ਨਹੀਂ ਕੀਤੇ ਹਨ ਜੋ ਸੰਸਥਾਪਕ ਦੇ ਕੰਟਰੋਲ ਤੋਂ ਬਾਹਰ ਹਨ।  ਕਿਰਪਾ ਕਰਕੇ ਨੋਟ ਕਰੋ ਕਿ ਦਾਖਿਲੇ ਨੂੰ ਜਮ੍ਹਾਂ ਕਰਨਾ ਉਸਦੀ ਪ੍ਰਾਪਤੀ ਦਾ ਸਬੂਤ ਨਹੀਂ ਹੈ।

18. ਅਗਿਆਤ ਹਾਲਾਤਾਂ ਦੇ ਕੇਸ ਵਿੱਚ, ਸੰਸਥਾਪਕਾਂ ਕੋਲ ਕਿਸੇ ਵੀ ਸਮੇਂ ਕੁਇਜ਼ ਵਿੱਚ ਸੋਧ ਜਾਂ ਬੰਦ ਕਰਨ ਦਾ ਅਧਿਕਾਰ ਰਾਖਵਾਂ ਹੈ। ਦੁਵਿਧਾ ਨੂੰ ਦੂਰ ਕਰਨ ਲਈ ਇਸ ਵਿੱਚ ਇਹਨਾਂ ਨਿਯਮ ਅਤੇ ਸ਼ਰਤਾਂ ਨੂੰ ਸੋਧਣ ਦਾ ਅਧਿਕਾਰ ਵੀ ਸ਼ਾਮਿਲ ਹੈ।

19. ਭਾਗੀਦਾਰ ਸਮੇਂ ਸਮੇਂ ਉੱਤੇ ਕੁਇਜ਼ ਵਿੱਚ ਭਾਗ ਲੈਣ ਵਾਲੇ ਸਾਰੇ ਨਿਯਮ ਅਤੇ ਨਿਯਮਾਵਲੀਆਂ ਦਾ ਪਾਲਣ ਕਰਨਗੇ।

20. ਸੰਸਥਾਪਕਾਂ ਕੋਲ ਕਿਸੇ ਵੀ ਭਾਗੀਦਾਰ ਦੀ ਭਾਗੀਦਾਰੀ ਨੂੰ ਅਯੋਗ ਜਾਂ ਇੰਨਕਾਰ ਕਰਨ ਦਾ ਅਧਿਕਾਰ ਰਾਖਵਾਂ ਹੈ ਜੇ ਉਹ ਅਜਿਹੀ ਭਾਗੀਦਾਰੀ ਜਾਂ ਕਿਸੇ ਭਾਗੀਦਾਰ ਨਾਲ ਸਹਿਮਤੀ ਵਿੱਚ ਲੱਗਦਾ ਹੋਵੇ ਜੋ ਕੁਇਜ਼ ਜਾਂ ਸੰਸਥਾਪਕਾਂ ਜਾਂ ਕੁਇਜ਼ ਦੇ ਭਾਈਵਾਲਾਂ ਲਈ ਨੁਕਸਾਨਦਾਇਕ ਹੋਵੇ। ਰਜਿਸਟ੍ਰੇਸ਼ਨਾਂ ਅਵੈਧ ਹੋਣਗੀਆਂ ਜੇ ਸੰਸਥਾਪਕਾਂ ਦੁਆਰਾ ਹਾਸਿਲ ਕੀਤੀ ਜਾਣਕਾਰੀ ਅਯੋਗ, ਅਪੂਰਨ, ਨੁਕਸਾਨੀ, ਝੂਠੀ ਜਾਂ ਗਲਤ ਹੋਵੇ।

21. MyGov ਕਰਮਚਾਰੀ ਅਤੇ ਉਹਨਾਂ ਦੇ ਰਿਸ਼ਤੇਦਾਰ ਇਸ ਕੁਇਜ਼ ਵਿੱਚ ਭਾਗ ਲੈਣ ਤੋਂ ਵਰਜਿਤ ਹਨ।

22. ਕੁਇਜ਼ ਉੱਤੇ ਸੰਸਥਾਪਕ ਦਾ ਨਿਰਣਾ ਆਖਰੀ ਅਤੇ ਲਾਗੂ ਹੋਵੇਗਾ ਅਤੇ ਇਸ ਦੇ ਸਬੰਧੀ ਕਿਸੇ ਕਿਸਮ ਦਾ ਪੱਤਰਵਿਹਾਰ ਦਾਖਿਲ ਨਹੀਂ ਕੀਤਾ ਜਾਵੇਗਾ।

23. ਕੁਇਜ਼ ਵਿੱਚ ਦਾਖਿਲ ਹੋ ਕੇ, ਪ੍ਰਵੇਸ਼ਕਰਤਾ ਉਪਰੋਕਤ ਦਰਸਾਈਆਂ, ਨਿਯਮ ਅਤੇ ਸ਼ਰਤਾਂ ਨੂੰ ਸਵੀਕਾਰ ਅਤੇ ਮੰਨਦਾ ਹੈ।

24. ਇਹ ਨਿਯਮ ਅਤੇ ਸ਼ਰਤਾਂ ਭਾਰਤੀ ਕਾਨੂੰਨ ਵਿਵਸਥਾ ਦੇ ਕਾਨੂੰਨਾਂ ਦੁਆਰਾ ਨਿਯੰਤ੍ਰਿਤ ਕੀਤਾ ਗਿਆ ਹੈ।

25.  ਜੇਕਰ ਅਨੁਵਾਦ ਕੀਤੀ ਸਮੱਗਰੀ ਲਈ ਕਿਸੇ ਸਪੱਸ਼ਟੀਕਰਨ ਦੀ ਲੋੜ ਹੈ, ਤਾਂ ਉਸ ਬਾਰੇ contests@mygov.in ਨੂੰ ਸੂਚਿਤ ਕੀਤਾ ਜਾ ਸਕਦਾ ਹੈ ਅਤੇ ਹਿੰਦੀ/ਅੰਗਰੇਜ਼ੀ ਸਮੱਗਰੀ ਦਾ ਹਵਾਲਾ ਦਿੱਤਾ ਜਾਣਾ ਚਾਹੀਦਾ ਹੈ।