
Ministry of Youth Affairs and Sports, MyBharat ਨੇ MyGov ਦੇ ਸਹਿਯੋਗ ਨਾਲ ‘Viksit Bharat Young Leaders Dialogue 2027 Quiz’ ਦਾ ਆਯੋਜਨ ਕੀਤਾ ਹੈ। MyGov ਪੋਰਟਲ ‘ਤੇ ਹੋਸਟ ਕੀਤਾ ਗਿਆ ਇਹ ਕੁਇੱਜ਼ Viksit Bharat Young Leaders Dialogue (VBYLD) 2027 ਦੇ ਜ਼ਰੀਏ ਭਾਰਤ ਦੇ ਭਵਿੱਖ ਨੂੰ ਸੰਵਾਰਨ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਨ ਦੀ ਇੱਕ ਦੇਸ਼ ਵਿਆਪੀ ਪਹਿਲਕਦਮੀ ਹੈ। ਇਹ ਕੁਇੱਜ਼ ਦੇਸ਼ ਦੇ ਵੱਖ–ਵੱਖ ਪਹਿਲੂਆਂ ਅਤੇ ‘Viksit Bharat’ ਦੇ ਵਿਜ਼ਨ ਸੰਬੰਧੀ ਜਾਣਕਾਰੀ ਦੀ ਪਰਖ ਕਰਦਾ ਹੈ। ਇਸਦਾ ਉਦੇਸ਼ ਉਤਸੁਕਤਾ ਪੈਦਾ ਕਰਨਾ, ਸੂਚਿਤ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਪ੍ਰਤੀਨਿਧਤਾ ਯਕੀਨੀ ਬਣਾਉਣਾ ਹੈ। ਜੇਤੂਆਂ ਨੂੰ ਅਗਲੇ ਪੜਾਵਾਂ (ਲੇਖ, ਪੇਸ਼ਕਾਰੀ ਆਦਿ) ਵਿੱਚ ਜਾਣ ਦਾ ਮੌਕਾ ਮਿਲੇਗਾ, ਜਿੱਥੇ ਉਹ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ, ਅਗਵਾਈ ਪ੍ਰਦਰਸ਼ਿਤ ਕਰ ਸਕਦੇ ਹਨ ਅਤੇ Viksit Bharat @2047 ਦੇ ਵਿਜ਼ਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।
1. ਇਹ ਕੁਇੱਜ਼ ਸਾਰੇ ਭਾਰਤੀ ਨਾਗਰਿਕਾਂ ਲਈ ਖੁੱਲ੍ਹਾ ਹੈ।
2. ਕੁਇੱਜ਼ ਵਿੱਚ ਭਾਗ ਲੈਣ ਲਈ ਕੋਈ ਫੀਸ ਨਹੀਂ ਹੈ।
3. ਪ੍ਰਤੀਯੋਗੀ ਜਿਵੇਂ ਹੀ ‘Play Quiz’ ਬਟਨ ‘ਤੇ ਕਲਿੱਕ ਕਰਨਗੇ, ਕੁਇੱਜ਼ ਸ਼ੁਰੂ ਹੋ ਜਾਵੇਗਾ।
4. ਕੁਇੱਜ਼ ਵਿੱਚ ਬਹੁ–ਚੋਣਵੇਂ ਪ੍ਰਸ਼ਨ (MCQs) ਹੋਣਗੇ; ਹਰੇਕ ਪ੍ਰਸ਼ਨ ਦੇ 4 ਵਿਕਲਪ ਹੋਣਗੇ ਅਤੇ ਸਿਰਫ਼ ਇੱਕ ਹੀ ਸਹੀ ਉੱਤਰ ਹੋਵੇਗਾ।
5. ਜੇਤੂ ਸੂਚੀ ਲਈ ਯੋਗ ਹੋਣ ਵਾਸਤੇ ਪ੍ਰਤੀਯੋਗੀ ਦੀ MyGov Profile ਸਹੀ ਅਤੇ ਪੂਰੀ ਹੋਣੀ ਚਾਹੀਦੀ ਹੈ।
6. ਹਰੇਕ ਪ੍ਰਤੀਯੋਗੀ ਸਿਰਫ਼ ਇੱਕ ਵਾਰ ਹੀ ਕੁਇੱਜ਼ ਦੇ ਸਕਦਾ ਹੈ। ਇੱਕੋ ਪ੍ਰਤੀਯੋਗੀ ਵੱਲੋਂ ਇੱਕ ਤੋਂ ਵੱਧ ਐਂਟਰੀਆਂ ਪਾਏ ਜਾਣ ‘ਤੇ ਉਸ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ।
7. ਨਿਰਪੱਖਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਜੇਤੂਆਂ ਦੀ ਚੋਣ ਕੰਪਿਊਟਰ ਆਧਾਰਿਤ ਰੈਂਡਮਾਈਜ਼ੇਸ਼ਨ (Randomization) ਵਿਧੀ ਰਾਹੀਂ ਕੀਤੀ ਜਾਵੇਗੀ। ਨਿਰਧਾਰਤ ਸਮੇਂ ਵਿੱਚ ਸਾਰੇ ਪ੍ਰਸ਼ਨਾਂ ਦੇ ਸਹੀ ਉੱਤਰ ਦੇਣ ਵਾਲੇ ਯੋਗ ਪ੍ਰਤੀਯੋਗੀਆਂ ਨੂੰ ਕੇਂਦਰੀ ਪੂਲ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਉਸ ਵਿੱਚੋਂ ਸਵੈਚਾਲਿਤ ਢੰਗ ਨਾਲ ਜੇਤੂ ਚੁਣੇ ਜਾਣਗੇ।
8. ਇਹ ਕੁਇੱਜ਼ MyGov ਦੁਆਰਾ ਹੋਸਟ ਕੀਤਾ ਗਿਆ ਹੈ ਅਤੇ https://quiz.mygov.in/ ‘ਤੇ ਉਪਲਬਧ ਹੈ।
9. ਤਕਨੀਕੀ ਖ਼ਰਾਬੀ ਜਾਂ ਪ੍ਰਬੰਧਕਾਂ ਦੇ ਨਿਯੰਤਰਣ ਤੋਂ ਬਾਹਰ ਕਿਸੇ ਕਾਰਨ ਕਰਕੇ ਗੁਆਚੀਆਂ, ਦੇਰੀ ਨਾਲ ਪਹੁੰਚੀਆਂ ਜਾਂ ਅਧੂਰੀਆਂ ਰਹਿ ਗਈਆਂ ਐਂਟਰੀਆਂ ਲਈ ਪ੍ਰਬੰਧਕ ਜ਼ਿੰਮੇਵਾਰ ਨਹੀਂ ਹੋਣਗੇ।
10. ਪ੍ਰਸ਼ਨੋਤਰੀ ਜਮ੍ਹਾਂ ਕਰਵਾਉਣ ਦਾ ਸਬੂਤ, ਉਸ ਦੇ ਸਫਲਤਾਪੂਰਵਕ ਪ੍ਰਾਪਤ ਹੋਣ ਦਾ ਅੰਤਿਮ ਸਬੂਤ ਨਹੀਂ ਮੰਨਿਆ ਜਾਵੇਗਾ।
11. ਕੁਇੱਜ਼ ਦੌਰਾਨ ਕਿਸੇ ਵੀ ਗ਼ਲਤ ਜਾਂ ਅਣਉਚਿਤ ਤਰੀਕੇ (ਜਿਵੇਂ ਕਿ ਕਿਸੇ ਹੋਰ ਦੇ ਨਾਂ ‘ਤੇ ਭਾਗ ਲੈਣਾ, ਦੋਹਰੀ ਭਾਗੀਦਾਰੀ ਆਦਿ) ਦੀ ਵਰਤੋਂ ਪਾਏ ਜਾਣ ‘ਤੇ ਐਂਟਰੀ ਰੱਦ ਅਤੇ ਅਯੋਗ ਕਰ ਦਿੱਤੀ ਜਾਵੇਗੀ।
12. ਪ੍ਰਬੰਧਕਾਂ ਕੋਲ ਇਸ ਸੰਬੰਧ ਵਿੱਚ ਉੱਚਿਤ ਕਾਰਵਾਈ ਕਰਨ ਦਾ ਅਧਿਕਾਰ ਰਾਖਵਾਂ ਹੈ। ਪ੍ਰਬੰਧਕਾਂ ਦਾ ਫ਼ੈਸਲਾ ਅੰਤਿਮ ਅਤੇ ਪਾਬੰਦ ਹੋਵੇਗਾ, ਅਤੇ ਇਸ ਸੰਬੰਧੀ ਕੋਈ ਪੱਤਰ–ਵਿਹਾਰ ਸਵੀਕਾਰ ਨਹੀਂ ਕੀਤਾ ਜਾਵੇਗਾ।
13. ਅਣਕਿਆਸੇ ਹਾਲਾਤਾਂ ਵਿੱਚ ਪ੍ਰਬੰਧਕ ਕਿਸੇ ਵੀ ਸਮੇਂ ਕੁਇੱਜ਼ ਨੂੰ ਸੋਧਣ ਜਾਂ ਰੱਦ ਕਰਨ ਦਾ ਪੂਰਾ ਅਧਿਕਾਰ ਰੱਖਦੇ ਹਨ। ਇਸ ਵਿੱਚ ਨਿਯਮਾਂ ਅਤੇ ਸ਼ਰਤਾਂ ਨੂੰ ਬਦਲਣ ਦਾ ਅਧਿਕਾਰ ਵੀ ਸ਼ਾਮਲ ਹੈ।
14. ਭਾਗ ਲੈ ਕੇ, ਪ੍ਰਤੀਯੋਗੀ ਸਾਰੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨ ਲਈ ਸਹਿਮਤ ਹੁੰਦੇ ਹਨ।
15. ਜੇਤੂਆਂ ਦਾ ਐਲਾਨ blog.mygov.in ‘ਤੇ ਕੀਤਾ ਜਾਵੇਗਾ ਅਤੇ ਈਵੈਂਟ ਸੰਬੰਧੀ ਅਗਲੇਰੀ ਜਾਣਕਾਰੀ ਅਧਿਕਾਰਤ ਸੰਚਾਰ ਰਾਹੀਂ ਸਾਂਝੀ ਕੀਤੀ ਜਾਵੇਗੀ। ਅਣਕਿਆਸੇ ਹਾਲਾਤਾਂ ਵਿੱਚ, ਪ੍ਰਬੰਧਕਾਂ ਕੋਲ ਕਿਸੇ ਵੀ ਸਮੇਂ ਮੁਕਾਬਲੇ ਦੇ ਨਿਯਮਾਂ ਅਤੇ ਸ਼ਰਤਾਂ ਵਿੱਚ ਸੋਧ ਕਰਨ ਜਾਂ ਉਚਿਤ ਸਮਝੇ ਜਾਣ ‘ਤੇ ਮੁਕਾਬਲਾ ਰੱਦ ਕਰਨ ਦਾ ਅਧਿਕਾਰ ਰਾਖਵਾਂ ਹੈ।
16. ਪ੍ਰਬੰਧਕਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੁੜੇ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਕੁਇੱਜ਼ ਵਿੱਚ ਭਾਗ ਲੈਣ ਦੇ ਯੋਗ ਨਹੀਂ ਹਨ।