ਸਰਦਾਰ ਵੱਲਭਭਾਈ ਪਟੇਲ, ਜਿਸ ਨੂੰ ‘ਭਾਰਤ ਦੇ ਲੋਹ ਪੁਰਸ਼‘ ਵਜੋਂ ਜਾਣਿਆ ਜਾਂਦਾ ਹੈ, ਨੇ ਰਿਆਸਤਾਂ ਨੂੰ ਭਾਰਤੀ ਸੰਘ ਵਿੱਚ ਏਕੀਕ੍ਰਿਤ ਕਰਨ, ਦੇਸ਼ ਦੀ ਰਾਜਨੀਤਿਕ ਏਕਤਾ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਰਾਸ਼ਟਰੀ ਏਕਤਾ ਪ੍ਰਤੀ ਉਨ੍ਹਾਂ ਦੇ ਅਟੁੱਟ ਸਮਰਪਣ ਅਤੇ ਰਾਜਾਂ ਨੂੰ ਏਕੀਕ੍ਰਿਤ ਕਰਨ ਵਿੱਚ ਉਨ੍ਹਾਂ ਦੀ ਅਗਵਾਈ ਨੇ ਭਾਰਤ ਦੇ ਇਤਿਹਾਸ ‘ਤੇ ਇੱਕ ਅਮਿੱਟ ਛਾਪ ਛੱਡੀ।
ਰਾਸ਼ਟਰੀ ਏਕਤਾ ਦਿਵਸ ਹਰ ਸਾਲ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਅਤੇ ਇਹ ਭਾਰਤ ਦੇ ਵਿਭਿੰਨ ਤਾਣੇ–ਬਾਣੇ ਵਿੱਚ ਏਕਤਾ, ਤਾਕਤ ਅਤੇ ਸਦਭਾਵਨਾ ਨੂੰ ਉਤਸ਼ਾਹਤ ਕਰਨ ਵਿੱਚ ਉਨ੍ਹਾਂ ਦੀ ਬੇਮਿਸਾਲ ਅਗਵਾਈ ਨੂੰ ਸ਼ਰਧਾਂਜਲੀ ਹੈ। ਇਹ ਦਿਨ ਸਾਰੇ ਨਾਗਰਿਕਾਂ ਨੂੰ ਰਾਸ਼ਟਰੀ ਏਕਤਾ ਦੀ ਮਹੱਤਤਾ ‘ਤੇ ਵਿਚਾਰ ਕਰਨ ਅਤੇ ਇੱਕ ਸਮਰੱਥ ਅਤੇ ਵਧੇਰੇ ਇਕਜੁੱਟ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਤ ਕਰਦਾ ਹੈ।
ਉਨ੍ਹਾਂ ਦੇ ਬੇਮਿਸਾਲ ਯੋਗਦਾਨ ਅਤੇ ਆਦਰਸ਼ਾਂ ਦਾ ਸਨਮਾਨ ਕਰਨ ਲਈ, ਮਾਈਗਵ ਪਲੇਟਫਾਰਮ ‘ਤੇ ਇੱਕ ਰਾਸ਼ਟਰਵਿਆਪੀ ਕੁਇਜ਼, “ਰਾਸ਼ਟਰੀ ਏਕਤਾ ਦਿਵਸ ਕੁਇਜ਼” ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਇਸ ਕੁਇਜ਼ ਦਾ ਉਦੇਸ਼ ਸਰਦਾਰ ਪਟੇਲ ਦੀਆਂ ਕਦਰਾਂ ਕੀਮਤਾਂ, ਨੈਤਿਕਤਾ ਅਤੇ ਸੰਯੁਕਤ ਭਾਰਤ ਲਈ ਦ੍ਰਿਸ਼ਟੀਕੋਣ ਨੂੰ ਪ੍ਰਦਰਸ਼ਿਤ ਕਰਕੇ ਭਾਰਤ ਦੇ ਨੌਜਵਾਨਾਂ ਅਤੇ ਨਾਗਰਿਕਾਂ ਨੂੰ ਪ੍ਰੇਰਿਤ ਕਰਨਾ ਹੈ। ਇਹ ਰਾਸ਼ਟਰੀ ਏਕਤਾ ਅਤੇ ਵਿਕਾਸ ਲਈ ਭਾਰਤ ਸਰਕਾਰ ਦੇ ਯਤਨਾਂ ਨੂੰ ਵੀ ਉਜਾਗਰ ਕਰਦਾ ਹੈ।
ਇਹ ਕੁਇਜ਼ ਅੰਗਰੇਜ਼ੀ ਅਤੇ ਹਿੰਦੀ ਸਮੇਤ 12 ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਹੈ, ਜਿਸ ਨਾਲ ਇਹ ਵਿਆਪਕ ਦਰਸ਼ਕਾਂ ਲਈ ਪਹੁੰਚਯੋਗ ਹੈ।
ਪੁਰਸਕਾਰ / ਇਨਾਮ
– ਪਹਿਲੇ ਇਨਾਮ ਜੇਤੂ ₹ 1,00,000/- ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।
– ਦੂਜੇ ਇਨਾਮ ਜੇਤੂ ਨੂੰ ₹ 75,000/- ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।
– ਤੀਜੇ ਇਨਾਮ ਜੇਤੂ ਨੂੰ ₹ 50,000/- ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।
– 200 ਭਾਗੀਦਾਰ, ਹਰੇਕ ਨੂੰ ₹ 2,000/- ਰੁਪਏ ਦੇ ਹੌਂਸਲਾ ਅਫਜ਼ਾਈ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।
– ਇਸ ਤੋਂ ਇਲਾਵਾ, 100 ਭਾਗੀਦਾਰ ਹਰੇਕ ਨੂੰ ₹ 1,000/- ਰੁਪਏ ਦੇ ਹੌਂਸਲਾ ਅਫਜ਼ਾਈ ਇਨਾਮ ਪ੍ਰਦਾਨ ਕੀਤੇ ਜਾਣਗੇ।
ਸਰਦਾਰ ਵੱਲਭਭਾਈ ਪਟੇਲ ਦੇ ਦ੍ਰਿਸ਼ਟੀਕੋਣ, ਅਗਵਾਈ ਅਤੇ ਵਿਰਾਸਤ ਦਾ ਜਸ਼ਨ ਮਨਾਉਣ ਵਿੱਚ ਸਾਡੇ ਨਾਲ ਸ਼ਾਮਲ ਹੋਵੋ।
1. ਕੁਇਜ਼ ਵਿੱਚ ਐਂਟਰੀ ਸਾਰੇ ਭਾਰਤੀ ਨਾਗਰਿਕਾਂ ਲਈ ਖੁੱਲ੍ਹੀ ਹੈ।
2. ਇਹ ਇੱਕ ਸਮਾਂ–ਬੱਧ ਕੁਇਜ਼ ਹੈ ਜਿਸ ਵਿੱਚ 10 ਸਵਾਲ ਹਨ ਜਿਨ੍ਹਾਂ ਦੇ ਜਵਾਬ 300 ਸਕਿੰਟਾਂ ਵਿੱਚ ਦੇਣ ਦੀ ਲੋੜ ਹੈ।
3. ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ।
4. ਇਹ ਕੁਇਜ਼ 12 ਭਾਸ਼ਾਵਾਂ ਅੰਗਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ ਅਤੇ ਤੇਲਗੂ ਵਿੱਚ ਉਪਲਬਧ ਹੋਵੇਗਾ।
5. ਤੁਹਾਨੂੰ ਆਪਣਾ ਨਾਮ, ਈਮੇਲ ਪਤਾ, ਟੈਲੀਫੋਨ ਨੰਬਰ ਅਤੇ ਡਾਕ ਪਤਾ ਪਤਾ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਆਪਣੇ ਸੰਪਰਕ ਵੇਰਵੇ ਜਮ੍ਹਾਂ ਕਰਕੇ, ਤੁਸੀਂ ਕੁਇਜ਼ ਦੇ ਉਦੇਸ਼ ਲਈ ਵਰਤੇ ਜਾ ਰਹੇ ਅਤੇ ਪ੍ਰਚਾਰ ਸਮੱਗਰੀ ਪ੍ਰਾਪਤ ਕਰਨ ਲਈ ਵੀ ਇਹਨਾਂ ਵੇਰਵਿਆਂ ਲਈ ਸਹਿਮਤੀ ਦੇਵੋਂਗੇ।
6. ਐਲਾਨੇ ਗਏ ਜੇਤੂਆਂ ਨੂੰ ਆਪਣੀ ਮਾਈਗਵ ਪ੍ਰੋਫਾਈਲ ‘ਤੇ ਇਨਾਮੀ ਰਾਸ਼ੀ ਦੀ ਵੰਡ ਲਈ ਆਪਣੇ ਬੈਂਕ ਵੇਰਵਿਆਂ ਨੂੰ ਅੱਪਡੇਟ ਕਰਨ ਦੀ ਲੋੜ ਹੈ। ਇਨਾਮੀ ਰਾਸ਼ੀ ਦੀ ਵੰਡ ਲਈ ਮਾਈਗਵ ਪ੍ਰੋਫਾਈਲ ‘ਤੇ ਉਪਭੋਗਤਾ ਨਾਮ ਬੈਂਕ ਖਾਤੇ ਦੇ ਨਾਮ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ।
7. ਪ੍ਰਸ਼ਨ ਆਟੋਮੈਟਿਕ ਪ੍ਰਕਿਰਿਆ ਰਾਹੀਂ ਪ੍ਰਸ਼ਨ ਬੈਂਕ ਤੋਂ ਬੇਤਰਤੀਬ ਢੰਗ ਨਾਲ ਚੁਣੇ ਜਾਣਗੇ।
8. ਜਿਵੇਂ ਹੀ ਭਾਗੀਦਾਰ ਕੁਇਜ਼ ਸ਼ੁਰੂ ਕਰੋ ਬਟਨ ‘ਤੇ ਕਲਿੱਕ ਕਰਨਗੇ, ਕੁਇਜ਼ ਸ਼ੁਰੂ ਹੋ ਜਾਵੇਗਾ।
9. ਇੱਕ ਵਾਰ ਜਮ੍ਹਾਂ ਕੀਤੇ ਜਾਣ ਤੋਂ ਬਾਅਦ ਐਂਟਰੀ ਵਾਪਸ ਨਹੀਂ ਲਈ ਜਾ ਸਕਦੀ।
10. ਜੇ ਇਹ ਪਤਾ ਲੱਗਦਾ ਹੈ ਕਿ ਭਾਗੀਦਾਰ ਨੇ ਬੇਲੋੜੇ ਵਾਜਬ ਸਮੇਂ ਵਿੱਚ ਕੁਇਜ਼ ਨੂੰ ਪੂਰਾ ਕਰਨ ਲਈ ਅਣਉਚਿਤ ਤਰੀਕਿਆਂ ਦੀ ਵਰਤੋਂ ਕੀਤੀ ਹੈ, ਤਾਂ ਐਂਟਰੀ ਰੱਦ ਹੋ ਸਕਦੀ ਹੈ
11. ਪ੍ਰਬੰਧਕ ਉਹਨਾਂ ਐਂਟਰੀਆਂ ਜੋ ਗੁੰਮ ਹੋ ਗਈਆਂ ਹਨ, ਦੇਰ ਨਾਲ ਮਿਲੀਆਂ ਹਨ ਜਾਂ ਅਧੂਰੀਆਂ ਹਨ ਜਾਂ ਕੰਪਿਊਟਰ ਗਲਤੀ ਜਾਂ ਪ੍ਰਬੰਧਕ ਦੇ ਵਾਜਬ ਨਿਯੰਤਰਣ ਤੋਂ ਬਾਹਰ ਕਿਸੇ ਹੋਰ ਗਲਤੀ ਕਾਰਨ ਪ੍ਰਸਾਰਿਤ ਨਹੀਂ ਹੋਈਆਂ ਲਈ ਕੋਈ ਜ਼ਿੰਮੇਵਾਰੀ ਸਵੀਕਾਰ ਨਹੀਂ ਕਰਨਗੇ। ਕਿਰਪਾ ਕਰਕੇ ਨੋਟ ਕਰੋ ਕਿ ਐਂਟਰੀ ਜਮ੍ਹਾਂ ਕਰਨ ਦਾ ਸਬੂਤ ਉਸ ਦੀ ਰਸੀਦ ਦਾ ਸਬੂਤ ਨਹੀਂ ਹੈ।
12. ਅਣਕਿਆਸੇ ਹਾਲਾਤਾਂ ਦੀ ਸਥਿਤੀ ਵਿੱਚ, ਪ੍ਰਬੰਧਕ ਕਿਸੇ ਵੀ ਸਮੇਂ ਕੁਇਜ਼ ਵਿੱਚ ਸੋਧ ਕਰਨ ਜਾਂ ਵਾਪਸ ਲੈਣ ਦਾ ਅਧਿਕਾਰ ਰਾਖਵਾਂ ਰੱਖਦੇ ਹਨ। ਸ਼ੱਕ ਤੋਂ ਬਚਣ ਲਈ ਇਸ ਵਿੱਚ ਇਹਨਾਂ ਨਿਯਮਾ ਅਤੇ ਸ਼ਰਤਾਂ ਵਿੱਚ ਸੋਧ ਕਰਨ ਦਾ ਅਧਿਕਾਰ ਸ਼ਾਮਲ ਹੈ।
13. ਭਾਗੀਦਾਰ ਸਮੇਂ–ਸਮੇਂ ‘ਤੇ ਕੁਇਜ਼ ਵਿੱਚ ਭਾਗ ਲੈਣ ਦੇ ਸਾਰੇ ਨਿਯਮ ਅਤੇ ਸ਼ਰਤਾਂ ਦੀ ਪਾਲਣਾ ਕਰੇਗਾ।
14. ਪ੍ਰਬੰਧਕ ਕਿਸੇ ਵੀ ਭਾਗੀਦਾਰ ਨੂੰ ਅਯੋਗ ਠਹਿਰਾਉਣ ਜਾਂ ਭਾਗੀਦਾਰੀ ਤੋਂ ਇਨਕਾਰ ਕਰਨ ਦੇ ਸਾਰੇ ਅਧਿਕਾਰ ਰਾਖਵੇਂ ਰੱਖਦੇ ਹਨ ਜੇ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਭਾਗੀਦਾਰ ਦੀ ਭਾਗੀਦਾਰੀ ਜਾਂ ਸਹਿਯੋਗ ਕੁਇਜ਼ ਜਾਂ ਕੁਇਜ਼ ਦੇ ਪ੍ਰਬੰਧਕਾਂ ਜਾਂ ਭਾਈਵਾਲਾਂ ਲਈ ਨੁਕਸਾਨਦੇਹ ਹੈ। ਜੇ ਪ੍ਰਬੰਧਕਾਂ ਦੁਆਰਾ ਪ੍ਰਾਪਤ ਕੀਤੀ ਜਾਣਕਾਰੀ ਅਯੋਗ, ਅਧੂਰੀ, ਨੁਕਸਾਨੀ ਗਈ, ਝੂਠੀ ਜਾਂ ਗਲਤ ਹੈ ਤਾਂ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇਗੀ।
15. ਮਾਈਗਵ ਦੇ ਕਰਮਚਾਰੀ ਅਤੇ ਇਸ ਨਾਲ ਜੁੜੀਆਂ ਏਜੰਸੀਆਂ ਜਾਂ ਕੁਇਜ਼ ਦੀ ਮੇਜ਼ਬਾਨੀ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੁੜੇ ਕਰਮਚਾਰੀ, ਕੁਇਜ਼ ਵਿੱਚ ਭਾਗ ਲੈਣ ਦੇ ਯੋਗ ਨਹੀਂ ਹਨ। ਇਹ ਅਯੋਗਤਾ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਤੇ ਵੀ ਲਾਗੂ ਹੁੰਦੀ ਹੈ।
16. ਕੁਇਜ਼ ਬਾਰੇ ਪ੍ਰਬੰਧਕ ਦਾ ਫੈਸਲਾ ਅੰਤਿਮ ਅਤੇ ਪਾਬੰਧ ਹੋਵੇਗਾ ਅਤੇ ਇਸ ਬਾਰੇ ਕੋਈ ਪੱਤਰ–ਵਿਹਾਰ ਨਹੀਂ ਕੀਤਾ ਜਾਵੇਗਾ।
17. ਕੁਇਜ਼ ਵਿੱਚ ਭਾਗ ਲੈ ਕੇ, ਭਾਗੀਦਾਰ ਉੱਪਰ ਦੱਸੇ ਨਿਯਮ ਅਤੇ ਸ਼ਰਤਾਂ ਨੂੰ ਸਵੀਕਾਰ ਕਰਦਾ ਹੈ ਅਤੇ ਸਹਿਮਤ ਹੁੰਦਾ ਹੈ।
18. ਇਹ ਨਿਯਮ ਅਤੇ ਸ਼ਰਤਾਂ ਭਾਰਤੀ ਨਿਆਂਪਾਲਿਕਾ ਦੇ ਕਾਨੂੰਨ ਦੁਆਰਾ ਨਿਯੰਤਰਿਤ ਕੀਤੀਆਂ ਜਾਣਗੀਆਂ।
19. ਮੁਕਾਬਲੇ/ਇਸ ਦੀਆਂ ਐਂਟਰੀਆਂ/ਜੇਤੂਆਂ/ਵਿਸ਼ੇਸ਼ ਜ਼ਿਕਰਾਂ ਤੋਂ ਪੈਦਾ ਹੋਣ ਵਾਲੀ ਕੋਈ ਵੀ ਕਾਨੂੰਨੀ ਕਾਰਵਾਈ ਸਿਰਫ ਦਿੱਲੀ ਰਾਜ ਦੇ ਸਥਾਨਕ ਅਧਿਕਾਰ ਖੇਤਰ ਦੇ ਅਧੀਨ ਹੋਵੇਗੀ। ਇਸ ਮਕਸਦ ਲਈ ਕੀਤੇ ਗਏ ਖਰਚੇ ਪਾਰਟੀਆਂ ਦੁਆਰਾ ਖੁਦ ਸਹਿਣ ਕੀਤੇ ਜਾਣਗੇ।
20. ਜੇ ਅਨੁਵਾਦ ਕੀਤੀ ਸਮੱਗਰੀ ਲਈ ਕਿਸੇ ਸਪੱਸ਼ਟੀਕਰਨ ਦੀ ਲੋੜ ਹੈ, ਤਾਂ ਇਸ ਬਾਰੇ contests[at]mygov[dot]in ਨੂੰ ਸੂਚਿਤ ਕੀਤਾ ਜਾ ਸਕਦਾ ਹੈ ਅਤੇ ਹਿੰਦੀ/ਅੰਗਰੇਜ਼ੀ ਸਮੱਗਰੀ ਦਾ ਹਵਾਲਾ ਦਿੱਤਾ ਜਾਣਾ ਚਾਹੀਦਾ ਹੈ।
21. ਭਾਗੀਦਾਰਾਂ ਨੂੰ ਅੱਪਡੇਟ ਲਈ ਵੈੱਬਸਾਈਟ ‘ਤੇ ਨਿਯਮਤ ਤੌਰ ‘ਤੇ ਜਾਂਚ ਕਰਨ ਦੀ ਜ਼ਰੂਰਤ ਹੁੰਦੀ ਹੈ।