GOVERNMENT OF INDIA
Accessibility
Accessibility Tools
Color Adjustment
Text Size
Navigation Adjustment

Quiz on 10 Years of Mann ki Baat (Punjabi)

Start Date : 1 Oct 2024, 5:00 pm
End Date : 1 Nov 2024, 11:45 pm
Closed
Quiz Banner
  • 10 Questions
  • 300 Seconds
Login to Play Quiz

About Quiz

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇਤਿਹਾਸਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਸਫਲ ਦਹਾਕੇ ਦਾ ਜਸ਼ਨ ਮਨਾਉਣ ਲਈ, ਮਾਈਗਵ ਨੇ ਨਾਗਰਿਕਾਂ ਨੂੰ “ਮਨ ਕੀ ਬਾਤ ਦੇ 10 ਸਾਲ ਪੂਰੇ ਹੋਣ” ‘ਤੇ ਮਾਈਗਵ ਕੁਇਜ਼ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ ਹੈ। 

ਇਹ ਕੁਇਜ਼ ਨਾਗਰਿਕਾਂ ਨੂੰ ਮਨ ਕੀ ਬਾਤ ਦੇ 10 ਸਾਲਾਂ ਦੌਰਾਨ ਵਿਚਾਰੇ ਗਏ ਵਿਸ਼ਿਆਂ ਅਤੇ ਪਹਿਲਕਦਮੀਆਂ ਜਿਵੇਂ ਕਿ “ਦੇਵ ਸੇ ਦੇਸ਼”, “ਅੰਗ ਦਾਨ ਜੀਵਨ ਦਾਤ”, “ਭਾਰਤ ਲੋਕਤੰਤਰ ਦੀ ਜਨਨੀ”, “ਹਰ ਘਰ ਤਿਰੰਗਾ”, “ਬਾਜਰੇ ਦਾ ਅੰਤਰਰਾਸ਼ਟਰੀ ਸਾਲ” ਅਤੇ ਹੋਰ ਵੀ ਬਹੁਤ ਕੁਝ ਲਈ ਆਪਣੇ ਗਿਆਨ ਦੀ ਪਰਖ ਕਰਨ ਵਿੱਚ ਸਹਾਇਤਾ ਕਰੇਗਾ।  

ਪੁਰਸਕਾਰ: 

ਸਰਵਉੱਤਮ ਭਾਗੀਦਾਰਾਂ ਨੂੰ ਭਾਰਤ ਦੀ ਤਰੱਕੀ ਬਾਰੇ ਹੋਰ ਜਾਣਨ ਦੇ ਨਾਲ-ਨਾਲ ਨਿਮਨਲਿਖਤ ਅਨੁਸਾਰ ਦਿਲਚਸਪ ਇਨਾਮ ਜਿੱਤਣ ਦਾ ਮੌਕਾ ਮਿਲੇਗਾ। 

ਪਹਿਲੇ   ਇਨਾਮ ਦੇ ਤੌਰ ‘ਤੇ ਰੁ. 1,00,000/- ਦਾ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। 
ਦੂਜੇ   ਇਨਾਮ ਦੇ ਤੌਰ ‘ਤੇ ਰੁ. 75,000/- ਦਾ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। 
ਤੀਜੇ   ਇਨਾਮ ਦੇ ਤੌਰ ‘ਤੇ ਰੁ. 50,000/- ਦਾ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। 
ਅਗਲੇ 200 ਸਰਵਉੱਤਮ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਰੁ. 2,000/- ਦੇ ਹੌਂਸਲਾ ਅਫਜ਼ਾਈ ਇਨਾਮ ਪ੍ਰਦਾਨ ਕੀਤੇ ਜਾਣਗੇ। 

“ਮਨ ਕੀ ਬਾਤ ਦੇ 10 ਸਾਲ ਪੂਰੇ ਹੋਣ ‘ਤੇ ਮਾਈਗਵ ਕੁਇਜ਼” ਰਾਹੀਂ ਇਸ ਵਿਲੱਖਣ ਰਾਸ਼ਟਰ ਨਿਰਮਾਣ ਯਾਤਰਾ ਵਿੱਚ ਸ਼ਾਮਲ ਹੋਵੋ।

Terms and Conditions

 

  1. ਇਹ ਕੁਇਜ਼ ਭਾਰਤ ਦੇ ਸਾਰੇ ਵਸਨੀਕਾਂ ਜਾਂ ਭਾਰਤੀ ਮੂਲ ਦੇ ਲੋਕਾਂ ਲਈ ਖੁੱਲ੍ਹਾ ਹੈ।

  2. ਇਹ ਕੁਇਜ਼ 12 ਭਾਸ਼ਾਵਾਂ ਅੰਗਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ ਅਤੇ ਤੇਲਗੂ ਵਿੱਚ ਉਪਲਬਧ ਹੋਵੇਗਾ। 

  3. ਕੁਇਜ਼ ਲਈ ਪਹੁੰਚ ਸਿਰਫ ਮਾਈਗਵ ਪਲੇਟਫਾਰਮ ਰਾਹੀਂ ਹੋਵੇਗੀ ਅਤੇ ਇਸ ਲਈ ਕੋਈ ਹੋਰ ਚੈਨਲ ਨਹੀਂ ਹੋਵੇਗਾ। 

  4. ਪ੍ਰਸ਼ਨ ਆਟੋਮੈਟਿਕ ਪ੍ਰਕਿਰਿਆ ਰਾਹੀਂ ਪ੍ਰਸ਼ਨ ਬੈਂਕ ਤੋਂ ਬੇਤਰਤੀਬ ਢੰਗ ਨਾਲ ਚੁਣੇ ਜਾਣਗੇ। 

  5. ਇਸ ਕੁਇਜ਼ ਵਿੱਚ ਹਰੇਕ ਸਵਾਲ ਬਹੁ-ਵਿਕਲਪ ਫਾਰਮੈਟ ਵਿੱਚ ਹੈ ਅਤੇ ਇਸ ਵਿੱਚ ਸਿਰਫ ਇੱਕ ਹੀ ਸਹੀ ਵਿਕਲਪ ਹੈ। 

  6. ਭਾਗੀਦਾਰਾਂ ਨੂੰ ਸਿਰਫ ਇੱਕ ਵਾਰ ਭਾਗ ਲੈਣ ਦੀ ਆਗਿਆ ਹੈ; ਇੱਕ ਤੋਂ ਵੱਧ ਭਾਗੀਦਾਰੀ ਦੀ ਆਗਿਆ ਨਹੀਂ ਹੈ। 

  7. ਜਿਵੇਂ ਹੀ ਭਾਗੀਦਾਰ “ਕੁਇਜ਼ ਸ਼ੁਰੂ ਕਰੋ” ਬਟਨ ‘ਤੇ ਕਲਿੱਕ ਕਰਨਗੇ, ਕੁਇਜ਼ ਸ਼ੁਰੂ ਹੋ ਜਾਵੇਗਾ। 

  8. ਭਾਗੀਦਾਰਾਂ ਕੋਲ ਕਿਸੇ ਮੁਸ਼ਕਲ ਸਵਾਲ ਨੂੰ ਛੱਡਣ ਅਤੇ ਬਾਅਦ ਵਿੱਚ ਇਸ ‘ਤੇ ਵਾਪਸ ਆਉਣ ਦਾ ਵਿਕਲਪ ਹੁੰਦਾ ਹੈ। 

  9. ਇਹ ਇੱਕ ਸਮਾਂ-ਅਧਾਰਤ ਕੁਇਜ਼ ਹੈ ਜਿਸ ਵਿੱਚ 10 ਸਵਾਲ ਹਨ ਜਿਨ੍ਹਾਂ ਦੇ ਜਵਾਬ 300 ਸਕਿੰਟਾਂ ਵਿੱਚ ਦੇਣ ਦੀ ਲੋੜ ਹੈ। 

  10. ਕੁਇਜ਼ ਸਮਾਂ-ਬੱਧ ਹੈ; ਜਿੰਨੀ ਜਲਦੀ ਕੋਈ ਭਾਗੀਦਾਰ ਇਸ ਨੂੰ ਪੂਰਾ ਕਰਦਾ ਹੈ, ਉਸਦੇ ਜਿੱਤਣ ਦੀ ਸੰਭਾਵਨਾ ਓਨੀ ਹੀ ਵਧੀਆ ਹੁੰਦੀ ਹੈ। 

  11. ਕੁਇਜ਼ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੈ। 

  12. ਕਈ ਭਾਗੀਦਾਰਾਂ ਦੇ ਇੱਕੋ ਜਿਹੇ ਸਹੀ ਜਵਾਬ ਹੋਣ ਦੀ ਸਥਿਤੀ ਵਿੱਚ, ਸਭ ਤੋਂ ਘੱਟ ਸਮੇਂ ਵਾਲੇ ਭਾਗੀਦਾਰ ਨੂੰ ਜੇਤੂ ਐਲਾਨਿਆ ਜਾਵੇਗਾ। 

  13. ਸਫਲਤਾਪੂਰਵਕ ਸਮਾਪਤੀ ਤੋਂ ਬਾਅਦ, ਭਾਗੀਦਾਰ ਆਪਣੀ ਭਾਗੀਦਾਰੀ ਅਤੇ ਸੰਪੂਰਨਤਾ ਦੀ ਪਛਾਣ ਕਰਦੇ ਹੋਏ ਇੱਕ ਡਿਜੀਟਲ ਭਾਗੀਦਾਰੀ ਸਰਟੀਫਿਕੇਟ ਨੂੰ ਸਵੈ-ਡਾਊਨਲੋਡ ਕਰ ਸਕਦਾ ਹੈ। 

  14. ਭਾਗੀਦਾਰਾਂ ਨੂੰ ਕੁਇਜ਼ ਵਿੱਚ ਭਾਗ ਲੈਂਦੇ ਸਮੇਂ ਪੇਜ ਨੂੰ ਰਿਫਰੈਸ਼ ਨਹੀਂ ਕਰਨਾ ਚਾਹੀਦਾ ਅਤੇ ਆਪਣੀ ਐਂਟਰੀ ਨੂੰ ਰਜਿਸਟਰ ਕਰਨ ਲਈ ਪੇਜ ਨੂੰ ਸਬਮਿਟ ਕਰਨਾ ਚਾਹੀਦਾ ਹੈ। 

  15. ਐਲਾਨੇ ਗਏ ਜੇਤੂਆਂ ਨੂੰ ਆਪਣੀ ਮਾਈਗਵ ਪ੍ਰੋਫਾਈਲ ‘ਤੇ ਇਨਾਮੀ ਰਾਸ਼ੀ ਦੀ ਵੰਡ ਲਈ ਆਪਣੇ ਬੈਂਕ ਵੇਰਵਿਆਂ ਨੂੰ ਅਪਡੇਟ ਕਰਨ ਦੀ ਲੋੜ ਹੈ। ਇਨਾਮੀ ਰਾਸ਼ੀ ਦੀ ਵੰਡ ਲਈ ਮਾਈਗਵ ਪ੍ਰੋਫਾਈਲ ‘ਤੇ ਉਪਭੋਗਤਾ ਨਾਮ ਬੈਂਕ ਖਾਤੇ ਦੇ ਨਾਮ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। 

  16. ਭਾਗੀਦਾਰਾਂ ਨੂੰ ਆਪਣਾ ਨਾਮ, ਈ-ਮੇਲ ਪਤਾ, ਮੋਬਾਈਲ ਨੰਬਰ ਅਤੇ ਸ਼ਹਿਰ ਦਾ ਨਾਮ ਪ੍ਰਦਾਨ ਕਰਨ ਦੀ ਜ਼ਰੂਰਤ ਹੋਵੇਗੀ। ਇਹਨਾਂ ਵੇਰਵਿਆਂ ਨੂੰ ਜਮ੍ਹਾਂ ਕਰਕੇ, ਭਾਗੀਦਾਰ ਕੁਇਜ਼ ਦੇ ਉਦੇਸ਼ ਲਈ ਆਪਣੀ ਵਰਤੋਂ ਲਈ ਸਹਿਮਤੀ ਦਿੰਦੇ ਹਨ। 

  17. ਕੁਇਜ਼ ਵਿੱਚ ਭਾਗ ਲੈਣ ਲਈ ਇੱਕੋ ਮੋਬਾਈਲ ਨੰਬਰ ਅਤੇ ਈਮੇਲ ਪਤੇ ਦੀ ਵਰਤੋਂ ਇੱਕ ਤੋਂ ਵੱਧ ਵਾਰ ਨਹੀਂ ਕੀਤੀ ਜਾ ਸਕਦੀ। 

  18. ਮਾਈਗਵ ਕਿਸੇ ਵੀ ਦੁਰਵਿਵਹਾਰ ਜਾਂ ਅਣਉਚਿਤ ਕੰਮਾਂ ਲਈ ਕਿਸੇ ਵੀ ਉਪਭੋਗਤਾ ਦੀ ਭਾਗੀਦਾਰੀ ਨੂੰ ਅਯੋਗ ਠਹਿਰਾਉਣ ਦਾ ਅਧਿਕਾਰ ਰੱਖਦਾ ਹੈ। 

  19. ਅਣਕਿਆਸੀਆਂ ਘਟਨਾਵਾਂ ਦੀ ਸਥਿਤੀ ਵਿੱਚ ਮਾਈਗਵ ਕੋਲ ਕਿਸੇ ਵੀ ਸਮੇਂ ਕੁਇਜ਼ ਨੂੰ ਸੋਧਣ ਜਾਂ ਬੰਦ ਕਰਨ ਦੇ ਸਾਰੇ ਅਧਿਕਾਰ ਰਾਖਵੇਂ ਹਨ। ਇਸ ਵਿੱਚ ਕਿਸੇ ਵੀ ਸ਼ੱਕ ਤੋਂ ਬਚਣ ਲਈ, ਇਹਨਾਂ ਨਿਯਮ ਅਤੇ ਸ਼ਰਤਾਂ ਨੂੰ ਬਦਲਣ ਦੀ ਯੋਗਤਾ ਵੀ ਸ਼ਾਮਲ ਹੈ। 

  20. ਮਾਈਗਵ ਦਾ ਕੁਇਜ਼ ਬਾਰੇ ਫੈਸਲਾ ਅੰਤਿਮ ਅਤੇ ਪਾਬੰਧ ਹੋਵੇਗਾ ਅਤੇ ਇਸ ਬਾਰੇ ਕੋਈ ਪੱਤਰ ਵਿਹਾਰ ਨਹੀਂ ਕੀਤਾ ਜਾਵੇਗਾ। 

  21. ਭਾਗੀਦਾਰਾਂ ਨੂੰ ਸਾਰੇ ਅੱਪਡੇਟਾਂ ਲਈ ਸਮੱਗਰੀ ਦੀ ਨਿਯਮਤ ਜਾਂਚ ਕਰਨ ਦੀ ਜ਼ਰੂਰਤ ਹੁੰਦੀ ਹੈ। 

  22. ਮਾਈਗਵ ਕੁਇਜ਼ ਅਤੇ/ਜਾਂ ਨਿਯਮ ਅਤੇ ਸ਼ਰਤਾਂ/ ਤਕਨੀਕੀ ਮਾਪਦੰਡਾਂ/ਮੁਲਾਂਕਣ ਮਾਪਦੰਡਾਂ ਦੇ ਸਾਰੇ ਜਾਂ ਕਿਸੇ ਵੀ ਹਿੱਸੇ ਨੂੰ ਰੱਦ ਕਰਨ ਜਾਂ ਸੋਧਣ ਦਾ ਅਧਿਕਾਰ ਰਾਖਵਾਂ ਰੱਖਦਾ ਹੈ। ਹਾਲਾਂਕਿ, ਨਿਯਮ ਅਤੇ ਸ਼ਰਤਾਂ/ ਤਕਨੀਕੀ ਮਾਪਦੰਡਾਂ/ ਮੁਲਾਂਕਣ ਮਾਪਦੰਡਾਂ ਵਿੱਚ ਕਿਸੇ ਵੀ ਤਬਦੀਲੀ, ਜਾਂ ਮੁਕਾਬਲੇ ਦੇ ਰੱਦ ਕਰਨ ਨੂੰ ਪਲੇਟਫਾਰਮ ‘ਤੇ ਅੱਪਡੇਟ/ ਪੋਸਟ ਕੀਤਾ ਜਾਵੇਗਾ।